ਨਵਾਂ ਸ਼ਹਿਰ, 25 ਜੂਨ,2019: ਵਿਧਾਇਕ ਅੰਗਦ ਸਿੰਘ ਵੱਲੋਂ ਕਲ੍ਹ ਸ਼ਾਮ ਰਾਹੋਂ-ਮੱਤੇਵਾੜਾ ਸੜ੍ਹਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਤੇਜ਼ ਕਰਨ ਲਈ ਆਖਿਆ ਗਿਆ।
ਉਨ੍ਹਾਂ ਕਿਹਾ ਕਿ ਰਾਹੋਂ-ਮੱਤੇਵਾੜਾ ਸੜ੍ਹਕ ਦੇ ਮੁਕੰਮਲ ਹੋਣ ਨਾਲ ਨਵਾਂਸ਼ਹਿਰ ਅਤੇ ਰਾਹੋਂ ਤੋਂ ਲੁਧਿਆਣਾ ਜਾਣ ਦਾ ਸਫ਼ਰ ਬਹੁਤ ਘਟ ਜਾਵੇਗਾ ਅਤੇ ਜ਼ਿਲ੍ਹੇ ਦੇ ਲੋਕਾਂ ਲਈ ਰੋਜ਼ਗਾਰ ਅਤੇ ਵਪਾਰ ਦੀਆਂ ਸੰਭਾਵਨਾਵਾਂ ’ਚ ਵੀ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਵ੍ਹਖ ਦੀ ਚੌੜਾਈ 23 ਫੁੱਟ ਕੀਤੀ ਗਈ ਹੈ ਅਤੇ ਹੁਣ ਤੱਕ 40 ਫ਼ੀਸਦੀ ਕੰਮ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 11.11 ਕਿਲੋਮੀਟਰ ਲੰਬੀ ਇਸ ਸੜ੍ਹਕ ਦਾ 4 ਕਿਲੋਮੀਟਰ ਤੋਂ ਵਧੇਰੇ ਹਿੱਸਾ ਤਿਆਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ 5 ਕਰੋੜ ਤੋਂ ਵਧੇਰੇ ਖਰਚ ਹੋ ਚੁੱਕਾ ਹੈ।
ਇਸ ਮੌਕੇ ਜੋਗਿੰਦਰ ਸਿੰਘ ਛੋਕਰ, ਰਜਿੰਦਰ ਕੁਮਾਰ ਚੋਪੜਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਮਾਸਟਰ ਲਲਿਤ ਸ਼ਰਮਾ, ਸਰਪੰਚ ਲਖਬੀਰ ਸਿੰਘ ਫਾਂਬੜਾ, ਗਿਆਨੀ ਜਗਦੀਸ਼ ਸਿੰਘ ਮੈਂਬਰ ਬਲਾਕ ਸਮਿਤੀ, ਸਤਨਾਮ ਸਿੰਘ ਜਲਾਹ ਮਾਜਰਾ ਆਦਿ ਮੌਜੂਦ ਸਨ।