ਅੰਮ੍ਰਿਤਸਰ, 25 ਜੂਨ 2019 (ਮਨਪ੍ਰੀਤ ਸਿੰਘ ਜੱਸੀ): ਨਗਰ ਨਿਗਮ ਦਫ਼ਤਰ 'ਚ ਅੱਜ ਮਾਹੌਲ ਉਸ ਵੇਲੇ ਗਰਮ ਹੋ ਗਿਆ, ਜਦੋਂ ਕਿਸੇ ਨੂੰ ਗੱਲ ਨੂੰ ਲੈ ਕੇ ਨਿਗਮ ਕਮਿਸ਼ਨਰ ਤੇ ਇਕ ਕਾਂਗਰਸੀ ਕਾਸਲਰ ਨੀਤੂ ਟਾਂਗਰੀ ਦੇ ਪਤੀ ਸੰਜੀਵ ਟਾਂਗਰੀ 'ਚ ਬਹਿਸ ਹੋ ਗਈ। ਇਸ ਤੋਂ ਬਾਆਦ ਹੋਰ ਕਾਂਗਰਸੀ ਕਾਸਲਰ ਅਤੇ ਮਹਿਲਾ ਕਾਸਲਰਾਂ ਦੇ ਪਰਿਵਾਰਕ ਮੈਂਬਰਾਂ ਉਪਰੋਕਤ ਕਾਸਲਰ ਦੇ ਪਤੀ ਨੂੰ ਨਾਲ ਲੈ ਕੇ ਮੇਅਰ ਦਫ਼ਤਰ ਵਿਖੇ ਇਕ ਬੈਠਕ ਦੇ ਸਬੰਧ 'ਚ ਬੈਠੇ ਨਿਗਮ ਕਮਿਸ਼ਨਰ ਨੂੰ ਘੇਰ ਲਿਆ। ਇਸ ਦੌਰਾਨ ਇਕ ਵਾਰ ਤਾਂ ਮਹੌਲ ਪੂਰੀ ਤਰ•ਾਂ ਨਾਲ ਗਰਮਾ ਗਰਮੀ 'ਤੇ ਅੱਪੜ ਗਿਆ ਅਤੇ ਇਸ ਦੌਰਾਨ ਕੁਝ ਕਾਸਲਰ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਗਏ। ਅਖੀਰ ਵਿਚ ਮੇਅਰ ਸ: ਕਰਮਜੀਤ ਸਿੰਘ ਰਿੰਟੂ ਦੀ ਦਖ਼ਲ ਅੰਦਾਜੀ ਕਰ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਉਕਤ ਕਾਸਲਰ ਦੇ ਪਤੀ ਸੰਜੀਵ ਟਾਂਗਰੀ ਦਾ ਦੋਸ਼ ਹੈ ਕਿ ਉਹ ਜਦ ਬੀਤੇ ਦਿਨੀ ਆਪਣੀ ਵਾਰਡ ਦੇ ਕੰਮਾਂ ਦੀਆਂ ਫਾਇਲਾਂ ਲੈ ਕੇ ਨਿਗਮ ਕਮਿਸ਼ਨਰ ਕੋਲ ਪੁੱਜੇ ਤਾਂ ਉਨ•ਾਂ ਨੇ ਕਥਿਤ ਤੌਰ 'ਤੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਕੰਮਾਂ ਸਬੰਧੀ ਫਾਇਲਾਂ ਲੈਣ ਤੋਂ ਇਨਕਾਰ ਕਰਦੇ ਹੋਏ ਇਹ ਫਾਇਲਾਂ ਆਪਣੀ ਕਾਸਲਰ ਪਤਨੀ ਰਾਹੀਂ ਭੇਜਣ ਲਈ ਕਿਹਾ। ਇਸ ਉਪਰੰਤ ਦੋਵ•ਾਂ ਧਿਰਾਂ ਵਿਚ ਗਰਮਾ ਗਰਮੀ ਹੋ ਗਈ ਅਤੇ ਇਸ ਉਪਰੰਤ ਸੰਜੀਵ ਟਾਂਗਰੀ ਨੇ ਇਹ ਮਾਮਲਾ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੇ ਧਿਆਨ ਵਿਚ ਲਿਆਂਦਾ | ਇਸ ਤੋਂ ਬਾਅਦ ਰਮਨ ਬਖ਼ਸ਼ੀ ਉਨ•ਾਂ ਦੇ ਨਾਲ ਕਾਸਲਰ ਮਹੇਸ਼ ਖੰਨਾ, ਪ੍ਰਮੋਦ ਬੱਬਲਾ, ਸੁਰਿੰਦਰ ਚੌਧਰੀ ਅਤੇ ਵੱਖ-ਵੱਖ ਵਾਰਡਾਂ ਦੀਆਂ ਇਸਤਰੀ ਕਾਸਲਰਾਂ ਦੇ ਪਰਿਵਾਰਕ ਮੈਂਬਰ ਮੇਅਰ ਦਫ਼ਤਰ ਵਿਖੇ ਪੁੱਜ ਗਏ ਅਤੇ ਉਨ•ਾਂ ਨੇ ਕਮਿਸ਼ਨਰ ਸ: ਹਰਬੀਰ ਸਿੰਘ ਨੂੰ ਘੇਰ ਲਿਆ। ਕਰੀਬ ਅੱਧੇ ਘੰਟੇ ਤੱਕ ਮੇਅਰ ਦੇ ਦਫ਼ਤਰ ਵਿਖੇ ਮਾਹੌਲ ਗਰਮ ਰਿਹਾ। ਇਸ ਦੌਰਾਨ ਕਾਸਲਰਾਂ ਨੇ ਮੌਕੇ 'ਤੇ ਹਾਜ਼ਰ ਮਹਿਲਾ ਵਧੀਕ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਸਯੁੰਕਤ ਕਮਿਸ਼ਨਰ ਨਿਤਿਸ਼ ਸਿੰਗਲਾ ਦੀ ਮੌਜੂਦਗੀ ਵਿਚ ਕਮਿਸ਼ਨਰ ਖ਼ਿਲਾਫ਼ ਆਪਣੀ ਭੜਾਸ ਕੱਢੀ ਅਤੇ ਇਸ ਦੌਰਾਨ ਕੁਝ ਇਤਰਾਜਯੋਗ ਸ਼ਬਦਾਵਲੀ ਵੀ ਵਰਤੀ ਗਈ। ਸਥਿਤੀ ਠੰਡੀ ਨਾ ਹੁੰਦੀ ਦੇਖ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਕੌਂਸਲਰਾਂ ਨੂੰ ਸ਼ਾਂਤ ਕਰਵਾਇਆ।
ਕੀ ਕਹਿਣਾ ਹੈ ਮੇਅਰ ਰਿੰਟੂ ਦਾ
ਇਸ ਸਬੰਧ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਨੇ ਦੱਸਿਆ ਕਿ ਦੋਵ•ਾਂ ਧਿਰਾਂ ਵਿਚ ਗਲਤ ਫ਼ਹਿਮੀ ਹੋ ਗਈ ਸੀ, ਜਿਸ ਦਾ ਹੱਲ ਕਰ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਕਾਸਲਰ ਦਾ ਪਰਿਵਾਰਕ ਮੈਂਬਰਾਂ ਹਾਊਸ ਦੀ ਬੈਠਕ ਵਿਚ ਨਹੀਂ ਬੈਠ ਸਕਦਾ ਪਰ ਨਿਗਮ ਨਾਲ ਸਬੰਧਿਤ ਕੰਮਾਂ ਨੂੰ ਕਰਾ ਸਕਦਾ ਹੈ।
ਕੀ ਕਹਿਣਾ ਹੈ ਕਮਿਸ਼ਨਰ ਦਾ
ਇਸ ਸਬੰਧ ਵਿਚ ਕਮਿਸ਼ਨਰ ਸ: ਹਰਬੀਰ ਸਿੰਘ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ•ਾਂ ਕੁੱਝ ਵੀ ਕਹਿਣ ਤੋਂ ਗੁਰੇਜ ਕਰਦੇ ਹੋਏ ਆਪਣੀ ਚੁੱਪ ਨੂੰ ਸਿਆਣਪ ਦੱਸਿਆ ।
ਜੇਤੂ ਰਹੀਆਂ ਇਸਤਰੀ ਕੌਂਸਲਰਾਂ ਸੰਭਾਲ ਰਹੀਆਂ ਹਨ ਚੁੱਲ•ਾ ਚੌਂਕਾਂ!
ਭਾਵੇਂ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਦੀਆਂ ਚੋਣਾਂ ਵਿਚ 50 ਫ਼ੀਸਦੀ ਕੋਟਾ ਔਰਤਾਂ ਨੂੰ ਦਿੱਤਾ ਸੀ ਪਰ ਇਨ•ਾਂ ਚੋਣਾਂ ਵਿਚ ਜੇਤੂ ਰਹੀਆਂ ਇਸਤਰੀ ਕਾਸਲਰਾਂ ਵਿਚੋਂ ਵਧੇਰੇ ਕਰਕੇ ਆਪਣੇ ਘਰ ਦਾ ਚੁਲ•ਾ ਚੌਂਕਾਂ ਸੰਭਾਲਦੀਆਂ ਹਨ, ਜਦ ਕਿ ਵਧੇਰੇ ਇਸਤਰੀ ਕੌਂਸਲਰਾਂ ਦੇ ਪਤੀ ਅਤੇ ਬੇਟੇ ਹੀ ਨਿਗਮ ਦਾ ਕੰਮ ਦੇਖਦੇ ਹਨ , ਜੋ ਆਪਣੇ ਆਪ ਨੂੰ ਹੀ ਕੌਂਸਲਰ ਵਜੋਂ ਪੇਸ਼ ਕਰਕੇ ਅਧਿਕਾਰੀਆਂ 'ਤੇ ਰੌਅਬ ਬਣਾਉਂਦੇ ਹਨ।