← ਪਿਛੇ ਪਰਤੋ
ਫਾਜ਼ਿਲਕਾ, 25 ਜੂਨ 2019 (ਇੰਦਰਜੀਤ ਸਿੰਘ) - ਡਿਊਟੀ ਵਿੱਚ ਲਾਪਰਵਾਹੀ ਕਰਣ ਦੇ ਕਾਰਨ ਜਿਲ੍ਹਾ ਫਾਜ਼ਿਲਕਾ ਦੇ ਐੱਸ ਐੱਸ ਪੀ ਦੀਪਕ ਹਿਲੋਰੀ ਨੇ ਥਾਣਾ ਸਿਟੀ ਫਾਜ਼ਿਲਕਾ ਦੇ ਐੱਸ ਐੱਚ ਓ ਪ੍ਰੇਮ ਨਾਥ ਅਤੇ ਏ ਐੱਸ ਆਈ ਸਰਬਜੀਤ ਸਿੰਘ ਅਤੇ ਹਵਲਦਾਰ ਪਿਆਰਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਬਡਿਵੀਜਨ ਦੇ ਡੀ ਐੱਸ ਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਸਿਟੀ ਫਾਜ਼ਿਲਕਾ ਦੇ ਐੱਸ ਐੱਚ ਓ ਪ੍ਰੇਮ ਨਾਥ ਅਤੇ ਹਵਲਦਾਰ ਪਿਆਰਾ ਸਿੰਘ ਨੂੰ ਡਿਊਟੀ ਵਿੱਚ ਲਾਪਰਵਾਹੀ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਆਦਮੀ ਦੇ ਨਾਲ ਕਰੀਬ 70,000 ਦਾ ਏਟੀਐੱਮ ਫਰਾਡ ਹੋਇਆ ਸੀ ਅਤੇ ਜਿਸਦੀ ਤਫਤੀਸ਼ ਐੱਸ ਐੱਚ ਓ ਪ੍ਰੇਮਨਾਥ ਕਰ ਰਹੇ ਸਨ ਪਰ ਤਫਤੀਸ਼ ਵਿੱਚ ਕੁਤਾਹੀ ਕਰਨ ਦੇ ਕਾਰਨ ਐੱਸ ਐੱਸ ਪੀ ਵੱਲੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਥੇ ਹੀ ਏ ਐੱਸ ਆਈ ਸਰਬਜੀਤ ਸਿੰਘ ਜਿਨ੍ਹਾਂ ਦੇ ਕੋਲ ਇੱਕ ਆਬਕਾਰੀ ਐਕਟ ਦੇ ਅਧੀਨ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ ਨੂੰ ਵੀ ਡਿਊਟੀ ਵਿੱਚ ਕੁਤਾਹੀ ਕਰਨ ਅਤੇ ਲਾਪਰਵਾਹੀ ਵਰਤਣ ਕਾਰਨ ਸਸਪੈਂਡ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਤਫਤੀਸ਼ ਠੀਕ ਢੰਗ ਨਾਲ ਨਹੀਂ ਕੀਤੀ ਸੀ ਅਤੇ ਇਹ ਬਿਨਾਂ ਉਚਾ-ਅਧਿਕਾਰੀਆਂ ਦੀ ਜਾਣਕਾਰੀ ਵਿੱਚ ਲਿਆਏ ਬਿਨਾਂ ਆਪਣੇ ਆਪ ਹੀ ਮਨਮਰਜੀ ਨਾਲ ਤਫਤੀਸ਼ ਕਰ ਰਹੇ ਸਨ ਜਿਸਦੇ ਕਾਰਨ ਉਨ੍ਹਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ।
Total Responses : 266