ਚੰਡੀਗੜ੍ਹ, 25 ਜੂਨ 2019 - ਹੈਲਪਿੰਗ ਹੈਪਲੈੱਸ ਸੰਸਥਾ ਦੀ ਸੰਚਾਲਕ ਅਤੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਗੁਰਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਵਿੱਚ ਗਿਆ ਸੀ। ਓਥੇ ਐਕਸੀਡੈਂਟ ਹੋਣ ਦੇ ਕਾਰਨ 15/05/2019 ਨੂੰ ਗੁਰਜੀਤ ਦੀ ਮੌਤ ਹੋ ਗਈ ਸੀ। ਜਦੋ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਲੱਗਾ ਫਿਰ ਉਹ ਸਾਡੇ ਦਫਤਰ ਚੰਡੀਗੜ੍ਹ ਆਏ। ਅਸੀਂ ਭਾਰਤੀ ਐਮਬੈਸੀ ਨਾਲ ਗੱਲ ਬਾਤ ਕੀਤੀ ਓਹਨਾ ਨੂੰ ਚਿਠੀ ਪੱਤਰ ਲਿਖਿਆ ਤੇ ਅਖੀਰ ਗੁਰਜੀਤ ਦੀ ਮ੍ਰਿਤਿਕ ਦੇਹ ਭਾਰਤ ਲਿਆਂਦੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ''ਗੁਰਜੀਤ ਦਾ ਪਰਿਵਾਰ ਬਹੁਤ ਹੀ ਗਰੀਬ ਹੋਣ ਕਰਕੇ ਉਹਨਾਂ ਕੋਲ ਮਿ੍ਤਕ ਦੇਹ ਮੰਗਾਉਣ ਲਈ ਏਨੇ ਪੈਸੈ ਨਹੀ ਸਨ। ਅਸੀਂ ਭਾਰਤ ਦੀ ਅੰਬੈਸੀ ਦਾ ਅਤੇ ਖਾਸ ਕਰਕੇ ਅਫਸਰ ਰਾਜ ਕੁਮਾਰ ਜੀ (ਰਿਆਦ) ਦਾ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਮਿ੍ਤਕ ਦੇਹ ਭਾਰਤ ਲਿਉਣ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ।''
ਗੁਰਜੀਤ ਦੇ ਚਾਚਾ ਜੀ ਸਮਸੇਰ ਸਿੰਘ ਨੇ ਦੱਸਿਆ ਕਿ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸਾਡੇ ਕੋਲ ਕੋਈ ਰਸਤਾ ਨਹੀਂ ਸੀ। ਫਿਰ ਸਾਨੂੰ ਸਾਡੇ ਲਈ ਰੱਬ ਦਾ ਰੂਪ ਬਣੀ "ਹੈਲਪਿੰਗ ਹੈਪਲੈੱਸ" ਸੰਸਥਾ ਬਾਰੇ ਪਤਾ ਲੱਗਾ। ਉਨ੍ਹਾਂ ਬੀਬੀ ਰਾਮੂਵਾਲੀਆ ਨੂੰ ਮਦਦ ਦੀ ਬੇਨਤੀ ਕੀਤੀ। ਮ੍ਰਿਤਿਕ ਦੇ ਦੋਸਤ ਕਮਲਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੀਬੀ ਜੀ ਨੇ ਗੁਰਜੀਤ ਦੀ ਮ੍ਰਿਤਿਕ ਦੇਹ ਬਿਲਕੁਲ ਮੁਫ਼ਤ ਭਾਰਤ ਲਿਆਂਦੀ ਹੈ
ਗੁਰਜੀਤ ਦੇ ਮਾਤਾ ਪਿਤਾ ਅਤੇ ਪਤਨੀ ਨੇ ਰੋਂਦੇ ਕਰਲੌਂਦੇ ਬੀਬੀ ਜੀ ਦਾ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕੀਤਾ।
ਉਹ ਗੁਰਜੀਤ ਦੇ ਪਰਿਵਾਰ ਲਈ ਇਹ ਬੁਹਤ ਵੱਡਾ ਸਦਮਾ ਹੈ ਉਸਦੇ ਇਕ 7 ਸਾਲ ਦਾ ਪੁੱਤਰ ਪਿੱਛੇ ਛੱਡ ਗਿਆ ਹੈ ਬਿਨਾ ਪਤੀ ਦੇ ਇੱਕ ਪਤਨੀ ਨੂ਼ੰ ਆਪਣਾ ਘਰ ਚਲਾਉਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ। ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਆਏ ਦਿਨ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਗਏ ਆਪਣੀ ਜਾਨ ਗੁਆ ਲੈਂਦੇ ਹਨ ਮੈ ਪੰਜਾਬੀਆਂ ਨੂੰ ਅਪੀਲ ਕਰਦੀ ਹਾਂ ਕਿ ਵਿਦੇਸਾ ਵਿੱਚ ਜਾਣ ਤੋਂ ਚੰਗਾ ਕਿ ਤੁਸੀ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਰਹਿ ਕੇ ਕੰਮ ਕਰੋ।