← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ 25 ਜੂਨ 2019 : ਜ਼ਿਲ੍ਹਾ ਮਾਨਸਾ ਦੀ ਮੰਡੀ ਬਰੇਟਾ ਵਾਸੀ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨੂੰ ਪੈਟਰੋਲ ਪਾ ਕੇ ਜਿਊਂਦਾ ਸਾੜਨ ਦੀ ਕੋਸ਼ਿਸ਼ ਕਰਨ 'ਤੇ ਬਰੇਟਾ ਪੁਲਿਸ ਨੇ ਉਸ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਰਾਬ ਦੇ ਆਦੀ ਇੱਕ ਵਿਅਕਤੀ ਰਾਜਵਿੰਦਰ ਸਿੰਘ ਵਾਸੀ ਬਰੇਟਾ ਨੇ ਆਪਣੀ ਪਤਨੀ ਸੁਖਪਾਲ ਕੌਰ ਕੋਲੋਂ ਸ਼ਰਾਬ ਪੀਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਅਤੇ ਜਦ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਪਤੀ ਨੇ ਉਸ 'ਤੇ ਪੈਟਰੋਲ ਪਾ ਕੇ ਪਤਨੀ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਵੱਲੋਂ ਰੋਲਾ ਪਾਉਣ 'ਤੇ ਗੁਆਂਢੀਆਂ ਨੇ ਆ ਕੇ ਉਸ ਨੂੰ ਬਚਾਇਆ। ਇਸ ਬਾਰੇ ਪੀੜ੍ਹਤਾ ਸੁਖਪਾਲ ਕੌਰ ਦੀ ਸ਼ਿਕਾਇਤ 'ਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਤੀ ਰਾਜਵਿੰਦਰ ਸਿੰਘ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ।
Total Responses : 188