ਡੌਲੀ ਦੀ ਫਾਈਲ ਫੋਟੋ
ਸੋਗੀ ਖ਼ਬਰ : ਬਰੈਪਟਨ ਦੀ 20 ਸਾਲਾ ਪੰਜਾਬੀ ਵਿਦਿਆਰਥਣ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ
ਬਲਜਿੰਦਰ ਸੇਖਾ
ਬਰੈਪਟਨ, 26 ਜੂਨ , 2019: ਪੰਜਾਬੀ ਜਗਤ ਲਈ ਬਰੈਪਟਨ ਦੀ ਇੱਕ ਹੋਰ ਬਹੁਤ ਸੋਗੀ ਤੇ ਦੁਖਦਾਈ ਖ਼ਬਰ ਹੈ. 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ )ਦਾ ਪਾਣੀ ਵਿੱਚ ਡੁੱਬਣ ਕਾਰਨ ਦਿਹਾਂਤ ਹੋ ਗਿਆ . ਪਰਿਵਾਰ ਦੇ ਕਰੀਬੀ ਬਲਜਿੰਦਰ ਸੰਧੂ ( ਨੀਲੂ ਮੋਗਾ) ਅਨੁਸਾਰ ਡੌਲੀ ਸਹੇਲੀਆਂ ਨਾਲ ਕੱਲ੍ਹ ਟੋਬਰਮੋਰੀ ਘੁੰਮਣ ਗਈ ਸੀ ।ਅਚਾਨਕ ਪਾਣੀ ਵਿੱਚ ਪੈਰ ਤਿਲ੍ਹਕਣ ਕਾਰਨ ਡੁੱਬ ਗਈ ਅਤੇ ਮੌਕੇ ਤੇ ਹੀ ਦਿਹਾਂਤ ਹੋ ਗਿਆ ।
ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫ਼ਿਰੋਜ਼ਸ਼ਾਹ( ਫੇਰੂ ਸ਼ਹਿਰ ) ਦੇ ਹਰਦੀਪ ਸਿੰਘ ਗਿੱਲ ਦੀ ਇਕਲੌਤੀ ਬੇਟੀ ਸੀ . ਨੌਜਵਾਨ ਧੀ ਦੇ ਦਿਹਾਂਤ ਨਾਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ । ਉਸ ਦਾ ਅੰਤਿਮ ਸੰਸਕਾਰ ਤੇ ਭੋਗ 27 ਜੂਨ ਦਿਨ ਵੀਰਵਾਰ ਨੂੰ ਦੁਪਹਿਰ 2-30 ਤੋਂ ਇੱਕ (4-30 pm) ਵਜੇ ਤੱਕ ਬਰੈਂਪਟਨ 'ਚ ਹੋਵੇਗਾ .
ਪਤਾ ਹੈ :
Brampton crematorium & Visitation centre
30 Bramwin Court,
BRAMPTON, ON
L6T 5G2
ਇਸ ਤੋ ਬਾਅਦ 5 ਵਜੇ ਤੋ 6 ਵਜੇ ਤੱਕ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਵਿਖੇ ਹੋਵੇਗੀ ।
ਹੋਰ ਜਾਣਕਾਰੀ ਲਈ ਪਿਤਾ ਹਰਦੀਪ ਗਿੱਲ 647-528-8456 ਅਤੇ ਜਸਪ੍ਰੀਤ ਸਮਰਾ (ਟਿਰਲੀਅਮ ਰੋਡਵੇਜ਼ )
647-309-3600 ਤੇ ਅਮਨ ਸਮਰਾ ਨਾਲ 416- 270- 3636 ਤੇ ਸੰਪਰਕ ਕੀਤਾ ਜਾ ਸਕਦਾ ਹੈ .