ਚੰਡੀਗੜ੍ਹ, 26 ਜੂਨ 2019 - ਭਲਕੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਦਿੱਲੀ ਵਿਖੇ ਹੋ ਰਹੀਆਂ ਕੇਂਦਰੀ ਮੰਤਰੀਆਂ (ਗ੍ਰਹਿ ਮੰਤਰੀ, ਵਿੱਤ ਮੰਤਰੀ ਤੇ ਅਰਬਨ ਵਿਕਾਸ ਤੇ ਫੂਡ) ਨਾਲ ਮੀਟਿੰਗਾਂ 'ਚ ਹਿੱਸਾ ਲੈਣ ਲਈ ਜਾ ਰਹੇ ਨੇ। ਜਿਥੇ ਹੋ ਸਕਦਾ ਹੈ ਕਿ ਕੈਪਟਨ ਸਿੱਧੂ ਐਪੀਸੋਡ ਬਾਬਤ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਆਉਣ।
ਕੈਪਟਨ ਅਮਰਿੰਦਰ ਦੀ ਇਸ ਪੂਰੇ ਐਪਿਸੋਡ ਤੋਂ ਬਾਅਦ ਦਿੱਲੀ ਦੀ ਪਹਿਲੀ ਫੇਰੀ ਹੈ ਤੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹ ਇੰਨ੍ਹਾਂ ਮੀਟਿੰਗਾਂ ਤੋਂ ਬਾਅਦ ਰਾਹੁਲ ਗਾਂਧੀ ਨਾਲ ਮਿਲ ਕੇ ਸਿੱਧੂ ਬਾਰੇ ਚਰਚਾ ਕਰਨਗੇ। ਜਦਕਿ ਆਫੀਸ਼ੀਅਲੀ ਕੈਪਟਨ ਦੀ ਰਾਹੁਲ ਨਾਲ ਕੋਈ ਵੀ ਮੀਟਿੰਗ ਨਹੀਂ ਹੋ ਰਹੀ ਹੈ। ਪਰ ਸਵਾਲ ਫੇਰ ਵੀ ਖੜ੍ਹੇ ਨੇ ਕਿ, ਕੀ ਕੈਪਟਨ ਆਪਣੀ ਦਿੱਲੀ ਫੇਰੀ ਦੌਰਾਨ ਕੀ ਪੰਜਾਬ ਦੀ ਸਿਆਸਤ ਬਾਰੇ ਵਿਚਾਰਾਂ ਕਰਨ ਲਈ ਮਿਲਣੀ ਕਰ ਸਕਦੇ ਨੇ ?
ਜਦੋਂ ਦਾ ਸਿੱਧੂ ਦਾ ਮਹਿਕਮਾ ਬਦਲਿਆ ਹੈ, ਉਦੋਂ ਤੋਂ ਹੀ ਸਿੱਧੂ ਗਾਇਬ ਹਨ। ਹੋਰ ਤੇ ਹੋਰ ਸਿੱਧੂ ਵੱਲੋਂ ਉਨ੍ਹਾਂ ਨੂੰ ਮਿਲੇ ਨਵੇਂ ਮਹਿਕਮੇ ਦਾ ਹਾਲੇ ਤੀਕ ਚਾਰਜ ਵੀ ਨਹੀਂ ਸੰਭਾੲਲਿਆ ਗਿਆ ਹੈ। ਸਿੱਧੂ ਵੀ ਆਪਣਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀ ਨਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ|