ਸਿੰਗਾਪੁਰ, 22 ਜੂਨ 2019 - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਦੀ ਕਿਤਾਬ, "ਸਿੰਗਾਪੁਰ - ਇੰਡੀਅਨ ਲੀਗਲ ਸਿਸਟਮ - ਏ ਕੰਪੈਰੇਟਿਵ ਸਟਡੀ" ਸਿੰਗਾਪੁਰ ਦੀ ਪਾਰਲੀਮੈਂਟ 'ਚ ਰਿਲੀਜ਼ ਹੋਈ ।
ਹਰਪ੍ਰੀਤ ਸੰਧੂ ਨੇ ਆਪਣੀ ਕਿਤਾਬ ਦਾ ਪਹਿਲਾ ਅਡੀਸ਼ਨ ਸਿੰਗਾਪੁਰ ਪਾਰਲੀਮੈਂਟ ਦੇ ਸਪੀਕਰ ਟੈਨ ਚੌਊਨ ਜਿਨ, ਲੀ. ਪੂਆਏ ਲਿੰਗ, ਸਿੰਗਾਪੁਰ ਰਿਸਰਚ ਵਿਭਾਗ ਪਾਰਲੀਮੈਂਟ ਨੂੰ ਭੇਟ ਕੀਤਾ। ਪਾਰਲੀਮੈਂਟ ਆਫ ਸਿੰਗਾਪੁਰ ਨੇ ਸੰਧੂ ਦੁਆਰਾ ਕੀਤੇ ਗਏ ਅਧਿਐਨਾਂ ਬਾਰੇ ਖੋਜ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੰਧੂ ਦੀ ਲਿਖੀ ਕਿਤਾਬ ਨੂੰ ਸਿੰਗਾਪੁਰ ਪਾਰਲੀਮੈਂਟ 'ਚ ਰੱਖਿਆ ਜਾਏਗਾ।
ਸਿੰਗਾਪੁਰ ਲਈ ਭਾਰਤ ਦੇ ਹਾਈ ਕਮਿਸ਼ਨਰ ਜਵੇਦ ਅਸ਼ਰਫ ਨੇ ਸੰਧੂ ਨੂੰ ਉਨ੍ਹਾਂ ਦੀ ਕਿਤਾਬ ਦੀਆਂ ਵਧਾਈਆਂ ਦਿੱਤੀਆਂ।