ਚੰਡੀਗੜ੍ਹ, 26 ਜੂਨ 2019 - ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਲਾਗੇ ਲੰਘੇ ਮੰਗਲਵਾਰ ਇੱਕ 25 ਸਾਲਾ ਲੜਕੀ ਨੇ ਸੜਕ ਦੇ ਵਿਚਕਾਰ ਗੁੱਸੇ ਵਿਚ ਆ ਕੇ ਲੋਹੇ ਦੀ ਰਾਡ ਨਾਲ ਨੌਜਵਾਨ 'ਤੇ ਹਮਲਾ ਕਰ ਦਿੱਤਾ, ਜਿਸਦਾ ਵੀਡੀੳਾ ਕੋਲ ਖੜ੍ਹੇ ਲੋਕਾਂ ਨੇ ਆਪਣੇ ਫੋਨਾਂ 'ਚ ਕੈਦ ਕਰ ਲਿਆ। ਲੜਕੀ ਨੂੰ ਨੌਜਵਾਨ ਲੜਕੇ 'ਤੇ ਇਸ ਤਰ੍ਹਾਂ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਜਾਣਕਾਰੀ ਮੁਤਾਬਕ ਮੋਹਾਲੀ ਨਿਵਾਸੀ ਇਸ ਲੜਕੀ ਨੇ ਆਪਣੀ ਕਾਰ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸਦੀ ਕਾਰ ਪਿੱਛੇ 26 ਸਾਲਾ ਨੌਜਵਾਨ ਦੀ ਕਾਰ ਆਈ। ਜਿਸ ਤੋਂ ਬਾਅਦ ਦੋਵਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਲੜਕੀ ਨੇ ਗੁੱਸੇ ਵਿਚ ਆ ਕੇ ਆਪਣੀ ਕਾਰ ਵਿਚੋਂ ਇਕ ਰਾਡ ਬਾਹਰ ਕੱਢੀ ਅਤੇ ਨੌਜਵਾਨ ਨਿਤੀਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਨੌਜਵਾਨ ਨਿਤੀਸ਼ ਨੇ ਵੀ ਜਵਾਬੀ ਹਮਲੇ 'ਚ ਲੜਕੀ ਦੀ ਕਾਰ ਦਾ ਸ਼ੀਸ਼ਾ ਭੰਨ ਦਿੱਤਾ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.), ਸੈਕਟਰ 32 ਵਿਖੇ ਲਿਜਾਇਆ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਦੋਵੇਂ ਕਾਰਾਂ ਜ਼ਬਤ ਕਰ ਲਈਆਂ।
ਪੁਲਿਸ ਨੇ ਲੜਕੀ 'ਤੇ ਖਰਾਬ ਡਰਾਈਵਿੰਗ ਕਰਨ ਅਤੇ ਹੋਰ ਵੱਖ-ਵੱਖ ਧਾਰਵਾਂ ਅਧੀਨ ਪਰਚਾ ਦਰਜ ਕਰ ਲਿਆ ਸੀ। ਬਾਅਦ 'ਚ ਨੌਜਵਾਨ ਦੇ ਬਿਆਨਾਂ ਦੇ ਅਧਾਰ 'ਤੇ ਲੜਕੀ ਨੂੰ ਜ਼ਮਾਨਤ ਦੇ ਕੇ ਰਿਹਾਅ ਕਰ ਦਿੱਤਾ ਗਿਆ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://www.youtube.com/watch?v=mCl3KnIatDo