ਨਵੀਂ ਦਿੱਲੀ, 26 ਜੂਨ 2019 - ਮੋਦੀ ਸਰਕਾਰ ਨੇ ਅੱਜ ਆਈ.ਪੀ.ਐਸ. ਅਧਿਕਾਰੀ ਸਮੰਤ ਗੋਇਲ ਨੂੰ ਨਵੇਂ ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਮੁਖੀ ਵਜੋਂ ਨਿਯੁਕਤ ਕੀਤਾ। ਉਹ 1984 ਬੈਚ ਦੇ ਆਈ ਪੀ ਐਸ ਅਫ਼ਸਰ ਹਨ ਅਤੇ ਪੰਜਾਬ ਵਿਚ ਵੱਖ ਵੱਖ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ .
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦ ਦੇ ਬੁਨਿਆਦੀ ਢਾਂਚੇ 'ਤੇ ਭਾਰਤ ਦੇ ਜਵਾਬੀ ਹਮਲੇ ਵਿੱਚ ਸਮੰਤ ਗੋਇਲ ਨੇ ਅਹਿਮ ਭੂਮਿਕਾ ਨਿਭਾਈ।
ਸਾਮੰਤ ਗੋਇਲ , ਫ਼ਿਰੋਜ਼ਪੁਰ ਜ਼ਿਲ੍ਹੇ ਦੇ ਐਸ ਐਸ ਪੀ ਸੰਦੀਪ ਗੋਇਲ ਦਾ ਭਰਾ ਹੈ . ਚੇਤੇ ਰਹੇ ਕਿ ਸੰਦੀਪ ਗੋਇਲ ਪਿਛਲੇ ਦਿਨੀਂ ਨਸ਼ਾ ਵਿਰੋਧੀ ਮੁਹਿੰਮ ਦੇ ਮੁੱਦੇ ਤੇ ਆਪਣੇ ਭਾਸ਼ਣ ਕਰਨ ਮੀਡੀਆ ਦੀਆਂ ਸੁਰਖ਼ੀਆਂ 'ਚ ਰਹੇ ਸਨ . ਸੰਦੀਪ ਗੋਇਲ ਦੇ ਭਾਸ਼ਣ ਦੀ ਵਾਇਰਲ ਹੋਈ ਵੀਡੀਓ ਲੱਖਾਂ ਲੋਕਾਂ ਵੱਲੋਂ ਸਲਾਹੀ ਗਈ ਸੀ .