ਫਰੀਦਕੋਟ, 26 ਜੂਨ 2019 (ਪਰਵਿੰਦਰ ਸਿੰਘ ਕੰਧਾਰੀ ) - ਸੀਨੀਅਰ ਪੱਤਰਕਾਰ ਰਾਕੇਸ਼ ਸ਼ਰਮਾ ਦੀ ਧੀ ਦੀਪਾਲੀ ਸ਼ਰਮਾ ਨੇ ਐਮ ਏ ਇਕਨਾਮਿਕਸ ਦੇ ਦੂਜੇ ਸ਼ੈਸਨ ਤੋ ਪਹਿਲਾਂ ਸਥਾਨ ਹਾਸਿਲ ਕਰਕੇ ਜਿੱਥੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਰਾਕੇਸ਼ ਸ਼ਰਮਾ ਨੇ ਲੋਕਾਂ ਨੂੰ ਆਪੀਲ ਕਰਦਿਆਂ ਕਿਹਾ ਜੋ ਧੀਆਂ ਕੁੱਖ ਵਿੱਚ ਮਾਰ ਦਿੰਦੇ ਹਨ ਉਨ੍ਹਾਂ ਨੂੰ ਇਹ ਘਿਨੋਣਾ ਕੰਮ ਨਹੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਮੇਰੀ ਬੇਟੀ ਨੇ ਜੋ ਐਮ ਇਕਨਾਮਿਕਸ 'ਚੋ ਪਹਿਲਾਂ ਸਥਾਨ ਹਾਸਲ ਕੀਤਾ ਹੈ ਉਸਤੇ ਬਹੁਤ ਜਿਆਦਾ ਖੁਸ਼ੀ ਹੈ।
ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਸਿਹਰਾ
ਦੀਪਾਲੀ ਸ਼ਰਮਾ ਨੇ ਇਸ ਮੁਕਾਮ ਤੇ ਪਹੁੰਚਣ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਕਾਲਜ ਦੇ ਅਧਿਆਪਕਾਂ ਨੂੰ ਦਿੱਤਾ ਹੈ। ਉਸਨੇ ਦੱਸਿਆ ਅੱਜ ਉਸ ਦੀ ਖੁਸ਼ੀ ਦਾ ਟਿਕਾਣਾ ਨਹੀ ਹੈ। ਉਸ ਦੀ ਮਿਹਨਤ ਰੰਗ ਲਿਆਈ ਹੈ।