ਸ਼ੌਰਿਆ ਸ਼ਰਮਾ
ਫਤਿਹਗੜ੍ਹ ਸਾਹਿਬ, 25 ਜੂਨ 2019 - ਨਾਭਾ ਜੇਲ੍ਹ 'ਚ ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਾਤਲ ਮਨਿੰਦਰ ਸਿੰਘ ਦਾ ਪਰਿਵਾਰ ਕੱਲ੍ਹ ਤੋਂ ਹੀ ਆਪਣੇ ਪਿੰਡ ਭਗੜਾਨਾ ਦੇ ਘਰ ਤੋਂ ਗਾਇਬ ਹੈ। ਪਰ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ 'ਚ ਮੋਹਿੰਦਰ ਪਾਲ ਬਿੱਟੂ ਦੀ ਹੱਤਿਆ ਲਈ ਮਨਿੰਦਰ ਸਿੰਘ ਦੀ ਕਾਰਵਾਈ ਕਾਫੀ ਚਰਚਾ 'ਚ ਹੈ 'ਤੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਨਾਭਾ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਮਾਰਨ ਪਿੱਛੇ ਮਨਿੰਦਰ ਦੀ ਕਾਰਵਾਈ ਦੀ ਸ਼ਲਾਘਾ ਹੋ ਰਹੀ ਹੈ ਅਤੇ ਨਾਲ ਹੀ ਹੈ ਪਰਿਵਾਰ ਨੂੰ ਉਸ ਦਾ ਕੇਸ ਲੜਨ ਲਈ ਆਰਥਿਕ ਤੌਰ 'ਤੇ ਮਦਦ ਕਰਨ ਲਈ ਲੋਕਾਂ ਅੱਗੇ ਇੱਕ ਅਪੀਲ ਵੀ ਕੀਤੀ ਗਈ ਹੈ। ਅਪੀਲ ਇਕ ਲੱਕੀ ਭਗੜਾਨਾ ਨਾਂਅ ਦੇ ਵਿਅਕਤੀ ਵੱਲੋਂ ਕੀਤੀ ਗਈ ਹੈ ਅਤੇ ਉਸ ਨੇ ਅਪਾਣਾ ਫੋਨ ਨੰਬਰ 9814202207 ਵੀ ਸ਼ੇਅਰ ਕੀਤਾ ਹੈ। ਅਤੇ ਪਰਿਵਾਰ ਦਾ ਬੈਂਕ ਵੇਰਵਾ ਵੀ ਆਈ ਐੱਫ. ਐੱਸ. ਈ. ਸੀ. ਕੋਡ ਨਾਲ ਦਿੱਤਾ ਹੈ ਤਾਂ ਜੋ ਲੋਕ ਵਿੱਤੀ ਸਹਾਇਤਾ ਖਾਤੇ 'ਚ ਭੇਜ ਸਕਣ। ਇਸ ਤੋਂ ਬਿਨਾਂ ਉਸ ਨੇ ਮਾਤਾ ਗੁਲਜਾਰ ਕੌਰ ਅਤੇ ਉਸ ਦੇ ਭਰਾ ਸੰਦੀਪ ਸਿੰਘ ਦਾ ਸੈੱਲ ਫੋਨ ਨੰਬਰ ਵੀ ਦਿੱਤਾ ਹੈ।
ਇਸ ਤੋਂ ਪਹਿਲਾਂ ਕੁਝ ਸਮੂਹਾਂ ਨੇ ਪਿੰਡ ਭਗੜਾਨਾ ਵਿਖੇ ਮੁਲਜ਼ਮ ਮਨਿੰਦਰ ਸਿੰਘ ਦੇ ਘਰ ਉਸ ਦੇ ਪਰਿਵਾਰ ਮੈਂਬਰਾਂ ਨੂੰ ਸਿਰੋਪਾਓ ਭੇਂਟ ਕੀਤੇ ਸਨ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦਿਖਾਈ ਨਹੀਂ ਦਿੱਤਾ।
ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਅਜਿਹੀ ਕੋਈ ਅਪੀਲ ਨਹੀਂ ਕਰ ਸਕਦਾ। ਇਸ ਨੂੰ ਸੋਸ਼ਲ ਮੀਡੀਆ 'ਤੇ ਪਿੰਡ ਦੇ ਨੌਜਵਾਨ ਵੱਲੋਂ ਲਗਾਇਆ ਗਿਆ ਹੈ ਜਿਸ ਦੀ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ। ਜਿਸ ਤੋਂ ਬਾਅਦ ਅਮਨੀਤ ਕੋਂਦਲ ਐੱਸਐੱਸਪੀ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।