ਇਹ ਪ੍ਰੋਜੈਕਟ ਜੋਤੀ ਸਰੂਪ ਕੰਨਿਆ ਆਸਰਾ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਆਸਰਾ ਘਰ ਵਿਚ ਰਹਿਣ ਵਾਲੀਆਂ 100 ਤੋਂ ਵੀ ਵੱਧ ਲੜਕੀਆਂ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰੇਗਾ, ਅਨਾਥ ਆਸ਼ਰਮ ਨੂੰ ਆਪਣੇ ਬਿਜਲੀ ਦੇ ਖਰਚੇ 30 ਪ੍ਰਤੀਸ਼ਤ ਘਟਾਉਣ ਵਿੱਚ ਮਦਦ ਮਿਲੇਗੀ।
ਖਰੜ, 26 ਜੂਨ, 2019 - ਹਰਟੇਕ ਸੋਲਰ ਪ੍ਰਾਈਵੇਟ ਲਿਮਟਿਡ ਦੇ ਮੋਹਾਲੀ ਸਥਿਤ ਹਰਟੇਕ ਸਮੂਹ ਦੀ ਰੂਫਟਾਪ ਸੋਲਰ ਡਿਵੀਜ਼ਨ ਨੇ 100 ਤੋਂ ਜ਼ਿਆਦਾ ਅਨਾਥ ਅਤੇ ਬੇਘਰ ਕੁੜੀਆਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਖਰੜ ਵਿਖੇ ਜੋਤੀ ਸਰੂਪ ਕੰਨਿਆ ਆਸਰਾ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਅਨਾਥ ਘਰ ਵਿੱਚ 10-ਕੇ ਡਬਲਿਊਪੀ ਦੀ ਸਮਰੱਥਾ ਵਾਲਾ ਰੂਫਟਾਪ ਸੋਲਰ ਪਲਾਂਟ ਸਥਾਪਿਤ ਕੀਤਾ। ਇਹ ਪ੍ਰਾਜੈਕਟ ਅਨਾਥ ਆਸ਼ਰਮ ਨੂੰ ਉਸ ਦੇ ਬਿਜਲੀ ਖਰਚੇ 30 ਫੀਸਦੀ ਘਟਾਉਣ ਵਿਚ ਮਦਦ ਕਰੇਗਾ, ਜੋ 2,500 ਵਰਗ ਗਜ਼ ਦੀ ਇਮਾਰਤ ਦਾ ਸੰਚਾਲਨ ਕਰਦੀ ਹੈ ਅਤੇ ਨਾਲ ਹੀ ਅਨਾਥ ਆਸ਼ਰਮ ਨੂੰ ਬਿਜਲੀ ਦੀ ਕਟੌਤੀ ਤੋਂ ਰਾਹਤ ਮਿਲੇਗੀ। ਇਸ ਸੋਲਰ ਪਲਾਂਟ ਦੇ ਮੁਕੰਮਲ ਹੋਣ ਨਾਲ, ਜੋਤੀ ਸਰੂਪ ਕੰਨਿਆ ਆਸਰਾ ਘਰ ਹੁਣ ਆਪਣੀ ਲਾਈਟਸ, ਪੱਖੇ ਅਤੇ
ਕੰਪਿਊਟਰ ਲੈਬ ਨੂੰ ਚਲਾਉਣ ਲਈ ਆਪਣੀ ਕਲੀਨ ਐਨਰਜੀ ਦਾ ਉਤਪਾਦਨ ਕਰ ਸਕਦਾ ਹੈ।
ਪ੍ਰਾਜੈਕਟ ਦੇ ਕੰਮ ਤਹਿਤ, ਹਰਟੇਕ ਸੋਲਰ ਨੇ ਤਿੰਨ ਮੰਜਲੀ ਇਮਾਰਤ ਦੀ ਛੱਤ 'ਤੇ ਸੋਲਰ ਪੈਨਲ ਲਗਾਏ ਹਨ, ਵਿਚ ਸੋਲਰ ਪੈਨਲ ਦੀ ਸਥਾਪਨਾ, ਸਪਲਾਈ, ਡਿਜ਼ਾਇਨ ਅਤੇ ਇੰਜਨੀਅਰਿੰਗ ਆਦਿ ਸਭ ਸ਼ਾਮਲ ਹਨ। ਹਰਟੇਕ ਸੋਲਰ ਨੇ 10-ਕੇਡਬਲਯੂਪੀ ਦੀ ਸਮਰੱਥਾ ਵਾਲੇ ਸੋਲਰ ਪਲਾਂਟ ਨੂੰ ਇਕ ਵਿਲੱਖਣ ਰਿਮੋਟ ਸੈਂਸਿੰਗ ਤਕਨਾਲੋਜੀ ਨਾਲ ਤਿਆਰ ਕੀਤਾ ਹੈ, ਜਿਸ ਨੂੰ ਊਰਜਾ ਉਤਪਾਦਨ ਅਤੇ ਬੱਚਤ ਲਈ ਰੀਅਲ-ਟਾਈਮ ਡਾਟੇ ਦੇ ਨਾਲ-ਨਾਲ ਸਫਾਈ ਅਤੇ ਰੱਖ-ਰਖਾਵ 'ਤੇ ਚੇਤਾਵਨੀਆਂ ਪ੍ਰਾਪਤ ਕਰਨ ਲਈ ਵਾਈ-ਫਾਈ ਜਾਂ ਜੀਪੀਆਰਐੱਸ ਸਿਮ ਕਾਰਡ ਨਾਲ ਜੋੜਿਆ ਜਾ ਸਕਦਾ ਹੈ।
ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਕਾਹਲੋਂ ਨੂੰ ਸਵੱਚ ਊਰਜਾ ਦਾ ਵਿਕਲਪ ਚੁਣ ਕੇ ਵਾਤਾਵਰਣ ਦੀ ਸੰਭਾਲ ਵਿਚ ਯੋਗਦਾਨ ਪਾਉਣ ਲਈ ਵਧਾਈ ਦਿੰਦੇ ਹੋਏ ਹਰਟੇਕ ਸੋਲਰ ਦੇ ਨਿਰਦੇਸ਼ਕ, ਸਿਮਰਪ੍ਰੀਤ ਸਿੰਘ ਨੇ ਕਿਹਾ ਕਿ,“ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਉੱਘੇ ਸਮਾਜ ਸੇਵਕ ਅਜਿਹੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਸੰਸਥਾਵਾਂ ਸੋਲਰ ਪਾਵਰ ਦਾ ਵਿਕਲਪ ਚੁਣ ਰਹੀਆਂ ਹਨ। ਹਰ ਛੱਤ ਉੱਤੇ ਸਥਾਈ ਊਰਜਾ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਵੱਡੇ ਟੀਚੇ ਵਿਚ ਯੋਗਦਾਨ ਪਾ ਕੇ ਅਸੀਂ ਵਾਤਾਵਰਣ ਵਿਚ ਤਬਦੀਲੀ ਲਿਆਉਣ ਲਈ ਵਚਨਬੱਧ ਹਾਂ, ਅਸੀਂ, ਸਮਾਜ ਨੂੰ ਵਾਪਸ ਦੇਣ ਵਿਚ ਵਿਸ਼ਵਾਸ ਰੱਖਦੇ ਹਾਂ, ਇਸ ਆਧਾਰ ਤੇ ਹਰਟੇਕ ਗਰੁੱਪ ਮਜਬੂਤੀ ਨਾਲ ਖੜਾ ਹੈ ਅਤੇ ਸੰਚਾਲਨ ਕਰ ਰਿਹਾ ਹੈ।
25 ਮੈਗਾਵਾਟ ਦੇ ਰੂਫਟਾਪ ਸੋਲਰ ਪ੍ਰੋਜੈਕਟਸ ਨੂੰ ਚਾਲੂ ਕਰਨ ਤੋਂ ਬਾਅਦ, ਹਰਟੇਕ ਸੋਲਰ ਭਾਰਤ ਦੇ ਮੋਹਰੀ ਰੂਫਟਾਪ ਸੌਰ ਇੰਸਟਾਲਰਾਂ ਵਿੱਚੋਂ ਇੱਕ ਹੈ।ਆਪਣੇ ਕਸਟਮਾਈਜ਼ਡ ਛੋਟੇ ਪੈਮਾਨੇ ਵਾਲੇ ਸੋਲਰ ਸਮਾਧਾਨਾ ਤੋਂ ਸ਼ੁਰੂਆਤ ਕਰਨ ਦੇ ਸਿਰਫ ਇੱਕ ਸਾਲ ਦੇ ਅੰਦਰ ਹੀ ਹਰਟੇਕ ਸੋਲਰ ਨੇ ਕੇਵਲ ਚੰਡੀਗੜ ਵਿੱਚ ਹੀ 100 ਤੋਂ ਵੀ ਵੱਧ ਘਰਾਂ ਵਿੱਚ ਰੂਫ ਟਾਪ ਪ੍ਰੋਜੈਕਟਾਂ ਸਥਾਪਿਤ ਕੀਤੇ ਹਨ। ਹਰਟੇਕ ਗਰੁੱਪ ਨੇ ਸੰਸਥਾਗਤ, ਵਪਾਰਕ ਅਤੇ ਉਦਯੋਗਿਕ ਸ਼੍ਰੇਣੀਆਂ ਵਿਚ ਵੀ ਰੂਫ ਟਾਪ ਪ੍ਰੋਜੈਕਟ ਸਥਾਪਿਤ ਕੀਤੇ ਹਨ।