ਮਮਦੋਟ 26 ਜੂਨ 2019 (ਨਿਰਵੈਰ ਸਿੰਘ ਸਿੰਧੀ) :- ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ 29 ਬਟਾਲੀਅਨ ਮਮਦੋਟ ਦੇ ਮੁੱਖ ਦਫ਼ਤਰ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਪ ਕਮਾਂਡੈਂਟ ਸ੍ਰੀ ਅਮਨਦੀਪ, ਇੰਚਾਰਜ ਡਿਪਟੀ ਕਮਾਂਡੈਂਟ ਸ੍ਰੀ ਸੁਖਵੀਰ ਸਿੰਘ ਅਤੇ ਡਾ. ਤਰਨਪਾਲ ਕੌਰ ਸੋਢੀ ਸ਼ਾਮਲ ਹੋਏ । ਉੱਪ ਕਮਾਂਡੈਂਟ ਦੁਆਰਾ ਪੰਜਾਬੀ ਨੌਜਵਾਨਾਂ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪਬਲਿਕ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੁਆਰਾ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਨਸ਼ਿਆਂ ਦੇ ਕੰਮ ਤੋਂ ਬਾਜ਼ ਆਉਣ ਦੀ ਹਦਾਇਤ ਵੀ ਕੀਤੀ ਗਈ । ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਆਪਕ ਪਰਵਿੰਦਰ ਸਿੰਘ ਡਵੀਜ਼ਨਲ ਇੰਚਾਰਜ "ਲਿਵਿੰਗ ਸਕਸੈੱਸਫੁਲੀ ਫਾਊਡੇਸ਼ਨ" ਦੁਆਰਾ ਵੱਖ-ਵੱਖ ਨੌਜਵਾਨਾਂ ਦੀਆਂ ਦਰਦਨਾਕ ਕਹਾਣੀਆਂ ਦੀ ਪੇਸ਼ਕਾਰੀ ਨਾਲ ਪੰਜਾਬੀ ਲੋਕਾਂ ਵਿੱਚੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਕਾਰਨ ਪਰਿਵਾਰਾਂ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਤੇ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਰਹੱਦਾਂ ਤੇ ਜਵਾਨਾਂ ਦੀ ਭਾਰੀ ਸੁਰੱਖਿਆ ਕਾਰਨ ਨਸ਼ਿਆਂ ਦੀ ਆਮਦ ਤੇ ਲੱਗੀ ਰੋਕ ਨਾਲ ਵੱਡੀ ਆਸ ਤੇ ਧਰਵਾਸ ਬੱਝੀ ਹੈ | ਪ੍ਰਸ਼ਾਸਨ ਅਤੇ ਬੀ.ਐਸ.ਐਫ ਦੁਆਰਾ ਚਲਾਏ ਜਾ ਰਹੇ ਨਸ਼ਿਆਂ ਵਿਰੋਧੀ ਅਭਿਆਨ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਵਪਾਰ ਦਾ ਮੁਕੰਮਲ ਖ਼ਾਤਮਾ ਹੋਵੇਗਾ। ਨੌਜਵਾਨ ਆਪਣੀ ਸਰੂ ਵਰਗੀ ਜਵਾਨੀ ਨਾਲ ਮੁੜ ਉਤਸ਼ਾਹ ਭਰਪੂਰ ਅਣਖੀ ਜੀਵਨ ਬਸਰ ਕਰਨਗੇ । ਇਸ ਸਮਾਗਮ ਦੀ ਸਫਲਤਾ ਵਿੱਚ ਡਿਪਟੀ ਕਮਾਂਡੈਂਟ ਆਰ.ਕੇ.ਤਿਰਪਾਠੀ , ਡਿਪਟੀ ਕਮਾਂਡੈਂਟ ਆਰ.ਕੇ.ਮੇਕਲਾ ਤੇ ਪਿੰਡਾਂ ਦੇ ਪਤਵੰਤੇ, ਪੰਚਾਂ ਸਰਪੰਚਾਂ ਤੋਂ ਇਲਾਵਾ ਸੰਸਥਾ ਦੇ ਨੁਮਾਇੰਦੇ ਗੁਰਮੀਤ ਸਿੰਘ ,ਰਮਨ ਦੁੱਗਲ ਨੇ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਲੋਕ ਅਤੇ ਭਾਰੀ ਗਿਣਤੀ ਵਿਚ ਬੀ ਐੱਸ ਐੱਫ ਜਵਾਨ ਨੇ ਹਿੱਸਾ ਲਿਆ |
ਕੈਪਸ਼ਨ : -ਸਾਹਮਣੇ ਬੈਠੇ ਮੁੱਖ ਮਹਿਮਾਨ ਉਪ ਕਮਾਂਡੈਂਟ ਸ੍ਰੀ ਅਮਨਦੀਪ, ਇੰਚਾਰਜ ਡਿਪਟੀ ਕਮਾਂਡੈਂਟ ਸ੍ਰੀ ਸੁਖਵੀਰ ਸਿੰਘ ਅਤੇ ਡਾ. ਤਰਨਪਾਲ ਕੌਰ ਸੋਢੀ (ਸੱਜੇ ) ਮਾਸਟਰ ਪਰਵਿੰਦਰ ਸਿੰਘ ਡਵੀਜ਼ਨਲ ਇੰਚਾਰਜ "ਲਿਵਿੰਗ ਸਕਸੈੱਸਫੁਲੀ ਫਾਊਡੇਸ਼ਨ" |