ਅੰਮ੍ਰਿਤਸਰ, 27 ਜੂਨ 2019 - ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ 180 ਵੀਂ ਬਰਸੀ ਮੌਕੇ ਅੱਜ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਜਾਏਗਾ। ਮਹਾਰਾਜਾ ਰਣਜੀਤ ਸਿੰਘ ਦਾ ਆਦਮ ਕੱਦ ਬੁੱਤ ਲਾਹੌਰ ਕਿਲ੍ਹੇ ਦੀ ਸਿੱਖ ਗੈਲਰੀ ਦੇ ਅੱਗੇ ਸਥਾਪਿਤ ਕੀਤਾ ਜਾਏਗਾ।
ਸੋਸ਼ਲ ਮੀਡੀਆ 'ਤੇ ਪਈਆਂ ਉਨ੍ਹਾਂ ਦੇ ਬੁੱਤ ਦੀਆਂ ਤਸਵੀਰਾਂ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਪਸੰਦੀਦਾ ਅਰਬੀ ਘੋੜੇਦੀ ਸਵਾਰੀ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਅਰਬੀ ਘੋੜਾ ਉਨ੍ਹਾਂ ਦੇ ਦੋਸਤ ਬਰਜ਼ਕੀ ਰਾਜਵੰਸ਼ ਦੇ ਸੰਸਥਾਪਕ ਮੁਹੰਮਦ ਖ਼ਾਨ ਨੇ ਤੋਹਫ਼ੇ ਵਜੋਂ ਦਿੱਤੇਞਾ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ।
ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਕਰ ਰਹੇ ਹਨ। ਇਹ ਜਥਾ ਰੇਲ ਗੱਡੀ ਰਾਹੀਂ ਅੱਜ ਸ਼ਾਮ ਲਾਹੌਰ ਪੁੱਜੇਗਾ ਅਤੇ 10 ਦਿਨਾਂ ਬਾਅਦ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਹੋਇਆ ਭਾਰਤ ਵਾਪਸ ਪਰਤੇਗਾ।