ਫਰੀਦਾਬਾਦ, 27 ਜੂਨ 2019 - ਹਰਿਆਣਾ ਦੇ ਫਰੀਦਾਬਾਦ 'ਚ ਵੀਰਵਾਰ ਸਵੇਰ ਕਾਂਗਰਸ ਪ੍ਰਦੇਸ਼ ਦੇ ਬੁਲਾਰੇ ਵਿਕਾਸ ਚੌਧਰੀ ਦੀ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਵਿਕਾਸ ਦੇ 8 ਤੋਂ 10 ਗੋਲੀਆਂ ਮਾਰੀਆਂ ਤੇ ਸ਼ਰੇਆਮ ਗੋਲੀਆਂ ਮਾਰਨ ਤੋਂ ਬਾਅਦ ਕਾਰ 'ਚ ਬੈਠ ਫਰਾਰ ਹੋ ਗਏ।
ਘਟਨਾ ਅੱਜ ਸਵੇਰ 9 ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਵਿਕਾਸ ਸੈਕਟਰ-9 ਸਥਿਤ ਜਿਮ ਪਹੁੰਚੇ ਸਨ। ਹਮਲਾਵਰਾਂ ਨੇ ਜਿਮ ਦੇ ਬਾਹਰ ਵਿਕਾਸ ਚੌਧਰੀ 'ਤੇ ਹਮਲਾ ਕੀਤਾ ਜਿਸਦੀ ਵੀਡੀੳ ਸੀਸੀਟੀਵੀ 'ਚ ਕੈਦ ਹੋ ਗਈ।
ਜ਼ਿਕਰਯੋਗ ਹੈ ਕਿ ਵਿਕਾਸ ਚੌਧਰੀ ਹਰਿਆਣਾ ਕਾਂਗਰਸ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਦੇ ਕਰੀਬੀ ਸਨ।
ਵਿਕਾਸ ਚੌਧਰੀ ਦੀ ਫਾਈਲ ਫੋਟੋ