ਡੇਰਾਬੱਸੀ, 10 ਜੁਲਾਈ 2019 - ਡੇਰਾਬੱਸੀ ਦੀ ਮੁਬਾਰਿਕਪੁਰ ਰਾਮਗੜ੍ਹ ਰੋਡ ਤੇ ਸਥਿਤ ਪੀਸੀਸੀਪੀਐਲ ਕੈਮੀਕਲ ਫੈਕਟਰੀ ਵਿੱਚ 11.30 ਦੇ ਕਰੀਬ ਜਬਰਦਸਤ ਧਮਾਕੇ ਮਗਰੋਂ ਭਿਆਨਕ ਅੱਗ ਲੱਗ ਗਈ। ਧਮਾਕਾ ਐਨਾ ਜਬਰਦਸਤ ਸੀ ਕਿ ਉਸ ਵਿੱਚ ਨੇੜਲੇ ਰਿਹਾਇਸ਼ੀ ਖੇਤਰ ਚ ਘਰਾਂ ਦੇ ਸ਼ੀਸ਼ੇ ਟੁੱਟ ਗਏ।
ਡੇਰਾਬੱਸੀ ਤੋਂ ਇਲਾਵਾ ਨੇੜਲੇ ਸ਼ਹਿਰਾਂ ਤੋਂ ਆਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਵਿਚ ਜੁਟਿਆਂ ਹੋਇਆ ਸਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਗ ਨਾਲ ਫੈਕਟਰੀ ਵਿਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ।