ਕੋਲਕਾਤਾ, 10 ਜੁਲਾਈ 2019 - ਕੋਲਕਾਤਾ ਏਅਰਪੋਰਟ 'ਤੇ ਇੱਕ 22 ਸਾਲਾ ਸਪਾਈਸਜੈੱਟ ਟੈਕਨੀਸ਼ੀਅਨ ਦੀ ਜਹਾਜ਼ ਦੇ ਲੈਂਡਿੰਗ ਗੀਅਰ ਡੋਰ 'ਚ ਗਲਤੀ ਨਾਲ ਫਸ ਜਾਣ ਕਾਰਨ ਮੌਤ ਹੋ ਗਈ।
'ਦ ਹੰਸ ਇੰਡੀਆ' ਦੀ ਖ਼ਬਰ ਮੁਤਾਬਕ, ਰੋਹਿਤ ਪਾਂਡੇ ਨਾਮੀ ਨੌਜਵਾਨ ਸਪਾਈਸਜੈੱਟ ਦੇ ਜਹਾਜ਼ 'ਤੇ ਲੈਂਡਿੰਗ ਗੀਅਰ 'ਤੇ ਕੰਮ ਕਰ ਰਿਹਾ ਸੀ ਜਿਥੇ ਇਹ ਘਟਨਾ ਵਾਪਰੀ। ਹਾਦਸਾ ਬੁੱਧਵਾਰ ਸਵੇਰ ਪੌਣੇ ਦੋ ਦਾ ਦੱਸਿਆ ਜਾ ਰਿਹਾ ਹੈ। ਏਅਰਪੋਰਟ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।