ਇਟਲੀ, 10 ਜੁਲਾਈ 2019 - ਇਟਲੀ ਦੇ ਸ਼ਹਿਰ ਮਿਲਾਨ ਵਿਚ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਹੋਈ ਕਨਵੈਸ਼ਨ ਹੋਈ ਜਿਸ ਵਿਚ ਵੱਖ ਵੱਖ ਦੇਸ਼ਾਂ ਦੇ ਕਲੱਬਾਂ ਦੇ ਡਿਸਟ੍ਰਿਕਟ ਗਵਰਨਰ ਅਤੇ ਲਾਈਨ ਮੈਬਰਾਂ ਨੇ ਭਾਗ ਲਿਆ। ਇਸ ਕਨਵੈਨਸ਼ਨ ਵਿਚ ਲਾਇਨਜ਼ ਕਲੱਬ ਖਰੜ ਸਿਟੀ ਦੇ ਚਾਰ ਮੈਂਬਰ ਲਾਇਨ ਹਰਬੰਸ ਸਿੰਘ, ਲਾਇਨ ਪੰਕਜ ਚੱਢਾ, ਲਾਇਨ ਅਮਨਦੀਪ ਸਿੰਘ ਮਾਨ, ਐਡਵੋਕੇਟ ਗੁਰਮੁੱਖ ਸਿੰਘ ਮਾਨਅਤੇ ਲਾਇਨਜ਼ ਕਲੱਬ ਐਸ.ਏ.ਐਸ.ਨਗਰ ਦੇ ਲਾਈਨ ਤਿਲਕ ਰਾਜ, ਅਮ੍ਰਿੰਤਸਰ ਦੇ ਰਵਨੀਤ ਸਿੰਘ ਚੌਹਾਨ ਅਤੇ ਲੁਧਿਆਣਾ ਲਾਈਨ ਸੁਖਦੇਵ ਸਿੰਘ, ਲਾਈਨ ਗੁਰਸ਼ਰਨ ਸਿੰਘ ਸਮੇਤ ਹੋਰ ਲਾਈਨ ਮੈਬਰਾਂ ਨੇ ਭਾਗ ਲਿਆ ਜੋ ਕਨਵੈਨਸ਼ਨ ਅਤੇ ਪਰੇਡ ਵਿਚ ਸ਼ਾਮਲ ਹੋਣ ਤੋਂ ਦੇਸ਼ ਵਾਪਸ ਪਰਤੇ ਆਏ ਹਨ। ਲਾਇਨਜ਼ ਕਲੱਬ ਸਿਟੀ ਖਰੜ ਦੇ ਸਮੂਹ ਅਹੁਦੇਦਾਰਾਂ ਵੱਲੋਂ ਲਾਈਨ ਮੈਬਰਾਂ ਦਾ ਇੱਥੇ ਪਹੁੰਚਣ ਤੇ ਅੱਜ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਇਨ੍ਹਾਂ ਲਾਇਨਜ ਮੈਬਰਾਂ ਨੇ ਮਿਲਾਨ ਵਿਚ ਹੋਈ ਇੰਟਰਨੈਸ਼ਨਲ ਪਰੇਡ ਵਿਚ ਵੀ ਭਾਗ ਲਿਆ। ਜਿਸ ਵਿਚ ਸਮੁੱਚੇ ਦੇਸ਼ਾਂ ਦੀਆਂ ਲਾਈਨਜ਼ ਕਲੱਬਾਂ ਵਲੋਂ ਭਾਗ ਲਿਆ ਗਿਆ। ਕਨਵੈਸ਼ਨ ਦਾ ਮਾਹੌਲ ਦੇਖ ਕੇ ਬਹੁਤ ਕੁੱਝ ਸਿੱਖਣ ਲਈ ਮਿਲਿਆ।