ਕਰਾਚੀ, 11 ਜੁਲਾਈ 2019 - ਲੰਘੇ ਦਿਨ ਪਾਕਿਸਤਾਨ ਦੇ ਕਰਾਚੀ 'ਚ "ਬੋਲ" ਟੀਵੀ ਚੈਨਲ ਦੇ ਐਂਕਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਟੀਵੀ ਐਂਕਰ ਤੇ ਉਸਦੇ ਦੋਸਤ ਦਾ ਖੈਬਨ-ਏ-ਬੁਖਾਰੀ ਇਲਾਕੇ 'ਚ ਕਿਸੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਹੋਇਆ ਤੇ ਜਿਸ ਤੋਂ ਬਾਅਦ ਅੱਬਾਸ ਤੇ ਉਸਦੇ ਦੋਸਤ ਨੂੰ ਉਸ ਸ਼ਖਸ ਨੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਅੱਬਾਸ ਤੇ ਉਸਦੇ ਦੋਸਤ ਦੀ ਗੋਲੀ ਲੱਗਣ ਕਾਰ ਮੌਤ ਹੋ ਗਈ ਸੀ। ਅੱਬਾਸ ਦੀ ਛਾਤੀ ਅਤੇ ਢਿੱਡ 'ਚ ਗੋਲੀਆਂ ਲੱਗੀਆਂ ਸਨ। ਪੁਲਿਸ ਅਨੁਸਾਰ ਟੀਵੀ ਐਂਕਰ ਦਾ ਕਿਸੇ ਨਾਲ ਪੈਸਿਆਂ ਨੂੰ ਲੈ ਕ ਵਿਵਾਦ ਸੀ ਜਿਸ ਕਾਰਨ ਅਜਿਹੀ ਘਟਨਾ ਵਾਪਰੀ। ਦੋਸ਼ੀ ਨੂੰ ਫੜਨ ਲਈ ਜਦੋਂ ਪੁਲਿਸ ਉਸਦੇ ਘਰ ਪੁੱਜੀ ਤਾਂ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਦੋਸ਼ੀ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਜਿਥੇ ਉਸਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।