ਲਾਹੌਰ, 11 ਜੁਲਾਈ 2019 - ਪਾਕਿਸਤਾਨ ਪੰਜਾਬ ਵਿਚ ਵੀਰਵਾਰ ਨੂੰ ਦੋ ਰੇਲਾਂ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਹੈ, ਜਿਸ 'ਚ ਕਰੀਬ 11 ਲੋਕਾਂ ਦੀ ਮੌਤ ਤੇ 70 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।
ਜੀੳ ਟੀਵੀ ਮੁਤਾਬਕ ਮੁਤਾਬਕ ਇਹ ਹਾਦਸਾ ਲਹਿੰਦੇ ਪੰਜਾਬ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਸਦੀਕਾਬਾਦ ਸਥਿਤ ਵਲਹਾਰ ਰੇਲਵੇ ਸਟੇਸ਼ਨ ਵਿਚ ਪੈਸੇਂਜਰ ਟਰੇਨ ਅਕਬਰ ਐਕਸਪ੍ਰੈਸ ਦੇ ਮਾਲ ਗੱਡੀ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੁਰੰਤ ਜਾਂਚ ਦੇ ਹੁਕਮ ਕੀਤੇ ਹਨ ਤੇ ਹਾਦਸੇ 'ਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟ ਕੀਤਾ ਹੈ।