ਨਵਾਂ ਸ਼ਹਿਰ, 11 ਜੁਲਾਈ, 2019: ਫ਼ੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤੀ ਅਪਣਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਡਜੂਕੇਟਿੰਗ ਅਫ਼ਸਰ (ਫੂਡ ਸੇਫ਼ਟੀ) ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨੁਪਮ ਕਲੇਰ ਦੀ ਅਦਾਲਤ ਵੱਲੋਂ ਗੈਰ-ਮਿਆਰੀ, ਮਿਸ-ਬ੍ਰਾਡਂਡ, ਪਾਬੰਦੀਸ਼ੁਦਾ ਅਤੇ ਗੁਮਰਾਹਕੁੰਨ ਖਾਣ-ਪੀਣ ਦੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 20 ਕੇਸਾਂ ਵਿੱਚ 4,76,000 ਰੁਪਏ ਦੇ ਕੀਤੇ ਜੁਰਮਾਨੇ ਕੀਤੇ ਗਏ ਹਨ।
ਸ਼੍ਰੀ ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਜੁਰਮਾਨਿਆਂ ’ਚ ਇੱਕ ਪਾਬੰਦੀਸ਼ੁਦਾ ਤੰਬਾਕੂ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੂੰ 1 ਲੱਖ ਰੁਪਏ ਅਤੇ ਉਸ ਦਾ ਉਤਪਾਦਨ ਵੇਚਣ ਵਾਲੇ ਨੂੰ 60 ਹਜ਼ਾਰ ਦਾ ਮਿਸਾਲੀ ਜੁਰਮਾਨਾ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਟੀਮਾਂ ਜਿਨ੍ਹਾਂ ਵਿੱਚ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ, ਫੂਡ ਸੇਫਟੀ ਅਫ਼ਸਰ ਸ਼ਾਮਿਲ ਸਨ, ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਸੈਂਪਲ ਗੈਰ-ਮਿਆਰੀ, ਮਿਸ-ਬ੍ਰਾਂਡਡ, ਪਾਬੰਦੀਸ਼ੁਦਾ ਅਤੇ ਗੁਮਰਾਹਕੰੁਨ ਪਾਏ ਸਨ। ਉਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਦੇਂ ਹੋਏ ਅਦਾਲਤ ਵੱਲੋਂ ਉਲੰਘਣਾ ਕਰਤਾਵਾਂ ਨੂੰ ਉਕਤ ਜੁਰਮਾਨੇ ਕੀਤੇ ਗਏ ਹਨ।
ਸਹਾਇਕ ਕਮਿਸ਼ਨਰ ਅਨੁਸਾਰ ਇਨ੍ਹਾਂ ’ਚ ਪ੍ਰਮੋਦ ਕੁਮਾਰ ਵਾਸੀ ਜਾਡਲਾ ਨੂੰ ਪਾਬੰਦੀ ਸ਼ੁਦਾ ਐਸ.ਐਸ.-1 ਤੰਬਾਕੂ, ਪਾਬੰਦੀ ਸ਼ੁਦਾ ਐਮ-1 ਚਿੰਗਮ ਤੰਬਾਕੂ ਅਤੇ ਪਾਬੰਦੀਸ਼ੁਦਾ ਜ਼ਰਦਾ ਵੇਚਣ ਦੇ ਦੋਸ਼ ਅਧੀਨ 60,000/- ਰੁਪਏ ਅਤੇ ਪਾਬੰਦੀਸ਼ੁਦਾ ਐਸ.ਐਸ.-1 ਤੰਬਾਕੂ ਦੀ ਨਿਰਮਾਤਾ ਕੰਪਨੀ ਮੈਸਰਜ਼ ਤਿ੍ਰਮੂਰਤੀ ਫਰੈਗਰੈਂਸਸ ਨਵੀਂ ਦਿੱਲੀ ਨੂੰ 1,00,000/- ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਤਰੰਗਾ ਪਿਕਲ ਪ੍ਰੋਡਕਟਸ ਰਾਜਪੁਰਾ ਨੂੰ ਮਿਸ-ਬ੍ਰਾਂਡਡ ਅਤੇ ਗੈਰ-ਮਿਆਰੀ ਸਿਰਕਾ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਸਿਰਕਾ ਵਰਤਣ ਦੇ ਦੋਸ਼ ਅਧੀਨ ਸਿਧਾਰਥ ਢਾਬਾ ਮਾਛੀਵਾੜਾ ਰੋਡ ਰਾਹੋਂ ਨੂੰ 5,000/- ਰੁਪਏ, ਕਪੂਰ ਇੰਡਸਟ੍ਰੀਜ਼ ਫਤਿਹਗੜ੍ਹ ਸਾਹਿਬ ਨੂੰ ਗੈਰ-ਮਿਆਰੀ, ਮਿਸ-ਬ੍ਰਾਂਡਡ ਅਤੇ ਗੁਮਰਾਹਕੁੰਨ ਸਰੋਂ ਦਾ ਤੇਲ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਤੇਲ ਵੇਚਣ ਵਾਲੇ ਦੁਕਾਨਦਾਰ ਇੰਦਰਾਵਤੀ ਸਟੋਰ ਆਸਰੋਂ ਨੂੰ 5,000/-ਰੁਪਏ, ਮੈਸਰਜ਼ ਕਾਸ਼ੀ ਰਾਮ ਅਸ਼ੋਕ ਕੁਮਾਰ ਬਲਾਚੌਰ ਨੂੰ ਗੈਰ-ਮਿਆਰੀ ਆਟਾ ਸਪਲਾਈ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਆਟਾ ਵਰਤਣ ਵਾਲੀ ਜਨਤਾ ਬੇਕਰੀ ਬਲਾਚੌਰ ਨੂੰ 15,000/- ਰੁਪਏ ਦਾ ਜੁਰਮਾਨ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਖਟਾਣਾ ਮਿਲਕ ਪਲਾਂਟ ਫਤਿਹਗੜ੍ਹ ਸਾਹਿਬ ਨੂੰ ਗੈਰ-ਮਿਆਰੀ ਪਨੀਰ ਤਿਆਰ ਕਰਨ ਦੇ ਦੋਸ਼ ਅਧੀਨ 15,000/-ਰੁਪਏ ਅਤੇ ਸਪਲਾਈ ਕਰਨ ਵਾਲੇ ਕਮਲੇਸ਼ ਕੁਮਾਰ ਨੂੰ 10,000/- ਰੁਪਏ, ਐਸ.ਆਰ. ਫਰੂਟ ਪ੍ਰੋਡਕਟਸ ਰਾਜਪੁਰਾ ਨੂੰ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਡ ਸ਼ਰਬਤ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਦੁਕਾਨਦਾਰ ਹਰਮੇਸ਼ ਲਾਲ ਨੰਗਲ ਸ਼ਾਂਗਾ ਨੂੰ 10,000/-ਰੁਪਏ, ਜਸਵਿੰਦਰ ਪਾਲ ਨੰਗਲ ਸ਼ਾਂਗਾ ਨੂੰ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਡ ਸਰੋਂ ਦਾ ਤੇਲ ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਕਮਲ ਮਿਲਕ ਫੂਡ ਪ੍ਰੋਡਕਟਸ ਇੰਡਸਟਰੀਅਲ ਏਰੀਆ ਚੰਡੀਗੜ੍ਹ ਨੂੰ ਮਿਸ-ਬ੍ਰਾਂਡਡ ਆਇਸਕ੍ਰੀਮ ਤਿਆਰ/ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਰਜਤ ਇੰਟਰਪ੍ਰਾਇਜ਼ਜ਼ ਹਿਸਾਰ ਨੂੰ ਗੈਰ-ਮਿਆਰੀ ਪਿ੍ਰੰਸ ਲਾਇਟ ਬ੍ਰਾਂਡ ਦੇਸੀ ਘਿਓ ਤਿਆਰ ਕਰਨ ਦੇ ਦੋਸ਼ ਅਧੀਨ 50,000/-ਰੁਪਏ ਅਤੇ ਦੁਕਾਨਦਾਰ ਮੈਸਰਜ ਦੌਲਤ ਕੁਮਾਰ ਕਿਸ਼ੋਰ ਕੁਮਾਰ ਰਾਹੋਂ ਨੂੰ 10,000/-ਰੁਪਏ, ਸ਼ਿਵਾਨੀ ਸਵੀਟ ਹਾਊਸ ਦਸੂਹਾ ਨੂੰ ਮਿਸ-ਬ੍ਰਾਂਡਡ ਬ੍ਰੈਡ ਟੋਸਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 15,000/-ਰੁਪਏ ਦਾ ਜੁਰਮਾਨਾ ਕੀਤਾ ਗਿਆ।
ਉਪਰੋਕਤ ਤੋਂ ਇਲਾਵਾ ਅੰਬੇ ਰੋਲਰ ਫਲੋਰ ਮਿਲ ਸਮਰਾਲਾ ਰੋਡ ਖੰਨਾ ਨੂੰ ਮਿਸ-ਬ੍ਰਾਂਡਡ ਆਟਾ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਸੁਪਰ ਮਾਰਕਿਟ ਸਲੋਹ ਰੋਡ ਨਵਾਂਸ਼ਹਿਰ ਨੂੰ ਮਿਸ-ਬ੍ਰਾਂਡਡ ਰੇਵੜੀ ਵੇਚਣ ਦੇ ਦੋਸ਼ ਅਧੀਨ 5,000/-ਰੁਪਏ, ਹਰਦੀਪ ਸਿੰਘ ਪਾਬਲਾ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੂੰ ਗੈਰ-ਮਿਆਰੀ ਸੌਸ ਵਰਤਣ ਦੇ ਦੋਸ਼ ਅਧੀਨ 5,000/- ਰੁਪਏ, ਸ਼੍ਰੀ ਬਜਰੰਗ ਫੂਡਜ਼ ਖੰਨਾ ਨੂੰ ਮਿਸ-ਬ੍ਰਾਂਡਡ ਬਿਸਕੁਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 5,000/-ਰੁਪਏ, ਰੇਸ਼ਮ ਸਵੀਟ ਸ਼ਾਪ ਸਾਹਲੋਂ ਨੂੰ ਗੈਰ-ਮਿਆਰੀ ਦੱੁਧ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਬਣਵੈਤ ਸਵੀਟ ਨੌਰਾ ਨੂੰ ਗੈਰ-ਮਿਆਰੀ ਖੋਆ ਬਰਫੀ ਵੇਚਣ ਦੇ ਦੋਸ਼ ਅਧੀਨ 2,000/-ਰੁਪਏ, ਹਰਨੇਕ ਸਿੰਘ ਬੂਥਗੜ੍ਹ ਨੂੰ ਮਿਸ-ਬ੍ਰਾਂਡਡ ਆਚਾਰ ਲਈ 2,000/- ਰੁਪਏ ਅਤੇ ਬਿੱਟੂ ਦੀ ਹੱਟੀ ਸੜੋਆ ਨੂੰ ਮਿਸ-ਬ੍ਰਾਂਡਡ ਬਿਸਕੁਟ ਵੇਚਣ ਦੇ ਦੋਸ਼ ਅਧੀਨ 2,000/-ਰੁਪਏ ਜੁਰਮਾਨਾ ਕੀਤਾ ਗਿਆ।