ਆਸਟ੍ਰੇਲੀਆ ਨੇ ਇੰਗਲੈਂਡ ਅੱਗੇ ਜਿੱਤ ਲਈ ਰੱਖਿਆ 224 ਦੌੜਾਂ ਦਾ ਟੀਚਾ
ਵਰਲਡ ਕੱਪ ਦੇ ਅੱਜ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਇੰਗਲੈਂਡ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਸਿਰਫ਼ 14 ਦੌੜਾਂ ਦੇ ਸਕੋਰ 'ਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਸਨ। ਕਪਤਾਨ ਫਿੰਚ, ਡੇਵਿਡ ਵਾਰਨਰ ਅਤੇ ਪੀਟਰ ਹੈਂਡਸਕਾਂਬ ਕੁੱਝ ਖਾਸ ਨਾ ਕਰ ਸਕੇ ਅਤੇ ਜਲਦੀ ਹੀ ਕ੍ਰਮਵਾਰ 4, 9, ਅਤੇ 4 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਰੂਆਤੀ ਝਟਕਿਆਂ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਪੂਰੇ ਮੈਚ ਦੌਰਾਨ ਨਾ ਸੰਭਲ ਸਕੀ ਅਤੇ 48 ਓਵਰਾਂ 'ਚ 223 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ ਅਤੇ ਇੰਗਲੈਂਡ ਸਾਹਮਣੇ ਜਿੱਤ ਲਈ 224 ਦੌੜਾਂ ਦਾ ਟੀਚਾ ਰੱਖਿਆ। ਅੱਜ ਦੇ ਮੈਚ 'ਚ ਜਿੱਤਣ ਵਾਲੀ ਟੀਮ 14 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਖੇਡੇਗੀ।