ਮਾਤਾ ਰਣਜੀਤ ਕੌਰ ਬਰਾੜ ਤੇ ਮਾਸਟਰ ਗੁਰਦੇਵ ਸਿੰਘ ਬਰਾੜ ਦਾ ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿੱਚ ਦੇਹਾਂਤ
ਬਲਜਿੰਦਰ ਸੇਖਾ
ਬਰੈਮਪਟਨ - “ਇਕੱਠਿਆਂ ਨੂੰ ਚੱਕ ਲਈ ਰੱਬਾ ਜੋੜੀ ਵਿੱਚ ਭੰਗਣਾਂ ਨਾ ਪਾਈ“ ਬੋਲ ਅੱਜ ਉਸ ਸਮੇ ਸੱਚ ਹੋਏ ਜਦੋਂ ਮੋਗਾ ਜਿਲ੍ਹੇ ਦੇ ਪਿੰਡ ਸੇਖਾ ਕਲਾਂ ਦੇ ਜੰਮ-ਪਲ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬਰੈਮਪਟਨ ਦੇ ਵਸ਼ਨੀਕ ਦੋ ਪਤੀ-ਪਤਨੀ ਦੋ ਦਿਨ ਦੇ ਫਰਕ ਨਾਲ ਹੀ ਅਕਾਲ ਚਲਾਣਾ ਕਰ ਗਏ।
ਮਾਤਾ ਰਣਜੀਤ ਕੌਰ ਦਾ 78 ਸਾਲ ਦੀ ਉਮਰ 'ਚ ਵੀਰਵਾਰ ਨੂੰ ਜਦੋਂ ਕਿ ਉਹਨਾਂ ਦੇ ਪਤੀ ਮਾਸਟਰ ਗੁਰਦੇਵ ਸਿੰਘ ਬਰਾੜ ਦਾ 82 ਸਾਲ ਦੀ ਉਮਰ 'ਚ ਮੰਗਲਵਾਰ ਨੂੰ ਬਰੈਮਪਟਨ 'ਚ ਦੇਹਾਂਤ ਹੋ ਗਿਆ ਸੀ। ਦੋਨੋਂ ਪਤੀ-ਪਤਨੀ ਪਿਛਲੇ ਤਕਰੀਬਨ 19 ਸਾਲ ਤੋਂ ਕੈਨੇਡਾ ਦੇ ਵਸਨੀਕ ਸਨ। ਦੋਵਾਂ ਦਾ ਇਕੱਠਿਆਂ ਹੀ ਅੰਤਿਮ ਸਸਕਾਰ 13 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਿਹਰ 3:30 ਤੋਂ 5:30 ਵਜੇ ਤੱਕ Bramton crematorium & Visitation centre, 30 Bramwin Court, BRAMPTON, ON L6T 5G2 'ਚ ਕੀਤਾ ਜਾਵੇਗਾ। ਉਸ ਤੋਂ ਬਾਅਦ 6:00 ਤੋਂ 7:00 ਵਜੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ Sri Guru Nanak Sikh Center 99 Glidden Rd Brampton ON L6T 2H8; Ontario ਵਿਖੇ ਹੋਵੇਗੀ।