ਸਿਆਟਲ, 12 ਜੁਲਾਈ 2019 - ਸਿਆਟਲ(ਅਮਰੀਕਾ) ਵੱਸਦੇ ਉੱਘੇ ਪੰਜਾਬੀ ਲੇਖਕ ਤੇ ਹਫ਼ਤੇਵਾਰ ਅਖ਼ਬਾਰ ਚੜ੍ਹਦੀ ਕਲਾ(ਕੈਨੇਡਾ) ਦੇ ਸਾਬਕਾ ਸੰਪਾਦਕ ਸ: ਹਰਭਜਨ ਸਿੰਘ ਬੈਂਸ ਦੀ ਜੀਵਨ ਸਾਥਣ ਸਰਦਾਰਨੀ ਪ੍ਰਕਾਸ਼ ਕੌਰ ਜੀ ਦਾ ਦੇਹਾਂਤ ਹੋ ਗਿਆ ਹੈ।
ਸ: ਹਰਭਜਨ ਸਿੰਘ ਬੈਂਸ ਪਰਿਵਾਰ ( ਮੂਲ ਵਾਸੀ ਪਿੰਡ ਕੰਦੋਲਾ ਨੇੜੇ ਆਦਮਪੁਰ) ਦੇ ਵੱਡੇ ਸਪੁੱਤਰ ਸ: ਹਰਿੰਦਰਪਾਲ ਸਿੰਘ ਬੈਂਸ ਵੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਹਨ।
ਮਾਤਾ ਜੀ ਦੇ ਸੁਰਗਵਾਸ ਹੋਣ ਤੇ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਕੱਤਰ ਡਾ:
ਗੁਰਇਕਬਾਲ ਸਿੰਘ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸੀਆਟਲ ਤੋਂ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਦਿੰਦਿਆਂ ਉੱਘੇ ਕਵੀ ਤੇ ਪੰਜਾਬੀ ਲਿਖਾਰੀ ਸਭਾ ਸੀਆਟਲ ਦੇ ਅਹੁਦੇਦਾਰ ਸ: ਬਲਿਹਾਰ ਸਿੰਘ ਲਹਿਲ ਨੇ ਦੱਸਿਆ ਕਿ ਮਾਤਾ ਜੀ ਸਰਦਾਰਨੀ ਪ੍ਰਕਾਸ਼ ਕੌਰ ਬੁੱਧਵਾਰ 10 ਜੁਲਾਈ 2019 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਮ ਸੰਸਕਾਰ ਐਤਵਾਰ 14 ਜੁਲਾਈ ਨੂੰ Kent marlatt funeral home 713 Central Ave N, Kent, WA 98032 ਵਿੱਚ ਦੁਪਹਿਰ 12.00 ਵਜੇ ਤੋਂ 1.30 ਵਜੇ ਤੱਕ ਹੋਵੇਗਾ।
ਉਪਰੰਤ ਗੁਰਦੁਆਰਾ ਸਿੰਘ ਸਭਾ ਔਫ ਵਾਸ਼ਿਗਟਨ ਵਿਖੇ ਅੰਤਮ ਅਰਦਾਸ ਹੋਵੇਗੀ।
Address: 5200 Talbot road south, Renton, 98055. Phone number 425 226 2277.
ਬੈਂਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ
ਹਰਿੰਦਰਪਾਲ ਸਿੰਘ ਬੈਂਸ(ਸਪੁੱਤਰ)
206-393-2222
ਗਗਨਦੀਪ ਸਿੰਘ ਬੈਂਸ (ਸਪੁੱਤਰ)
509-203-4476
ਗੁਰਿੰਦਰ ਸਿੰਘ ਬੈਂਸ (ਸਪੁੱਤਰ)
206-265-0909