ਜੀ ਐਸ ਪੰਨੂ
ਚੰਡੀਗੜ੍ਹ, 12 ਜੁਲਾਈ 2019 - ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਨਿਰਵਿਘਨ ਬਿਜਲੀ ਮੁਹੱਈਆ ਕਰਾਉਣ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਸਰਕਾਰ ਦੁਆਰਾ ਸਮੁੱਚੇ ਪੰਜਾਬ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸਰਕਾਰ ਦੁਆਰਾ ਦਿੱਤੀ ਜਾ ਰਹੀ ਸਹੂਲਤ ਨੂੰ ਜਲਦ ਤੋਂ ਜਲਦ ਅਪਲਾਈ ਕਰ ਆਪਣੇ ਸਕੂਲਾਂ 'ਚ ਲਗਾਉਣ।
ਸਰਕਾਰ ਨੇ ਸਰਕਾਰੀ ਸਕੂਲਾਂ ਲਈ ਸੋਲਰ ਪਾਵਰ ਸਿਸਟਮ ਲਾਉਣ ਲਈ 3080 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ ਹੈ। ਜਿਸ ਤਹਿਤ ਸਕੂਲਾਂ 'ਚ ਕਿਲੋਵਾਟ ਸੋਲਰ ਪਾਵਰ ਸਿਸਟਮ ਫਿਟ ਕੀਤੇ ਜਾਣਗੇ ਤਾਂ ਜੋ ਬੱਚਿਆਂ ਨੂੰ ਪੱਖਿਆਂ, ਕੂਲਰਾਂ ਤੇ ਲਾਈਟਾਂ ਆਦਿ ਦੀ ਸਹੂਲਤ ਮਿਲ ਸਕੇ। ਕਿਉਂਕਿ ਜ਼ਿਆਦਾਤਰ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਬਿਜਲੀ ਜਾਂ ਫਿਰ ਪੱਖਿਆਂ ਦੇ ਕੋਈ ਖਾਸ ਪ੍ਰਬੰਧ ਨਹੀਂ ਹੁੰਦੇ।
ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਪੰਜਾਬ ਨੂੰ 880 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਦਿਆਂ ਲਿਖਿਆ ਗਿਆ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਅਧੀਨ ਪੈਂਦੇ ਇੰਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਨੈੱਟ ਮੀਟਰਿੰਗ ਲਈ solarpunjab.com 'ਤੇ ਆਨਲਾਈਨ ਅਫਲਾਈ ਕਰਨ। ਅਪਲਾਈ ਕਰਨ ਸਮੇਂ ਸਕੂਲ ਮੁਖੀ ਦੀ ਫੋਟੋ ਅਤੇ ਸਕੂਲ ਦੇ ਬਿਜਲੀ ਬਿਲ ਦੀ ਕਾਪੀ ਵੀ ਅਪਲੋਡ ਕਰਨੀ ਜਰੂਰੀ ਹੈ। ਆਨਲਾਈਨ ਅਫਲਾਈ ਕਰਨ ਉਪਰੰਤ ਆਪਣੇ ਜ਼ਿਲ੍ਹੇ ਦੀ ਮੰਪਾਈਲ ਰਿਪੋਰਟ ਮੁੱਖ ਦਫਤਰ ਈ-ਮੇਲ ਆਈ.ਡੀ rmsa.planning@punjabeducation.gov.in 'ਤੇ ਭੇਜਣੀ ਯਕੀਨੀ ਬਣਾਈ ਜਾਵੇ।
ਸਰਕਾਰ ਵੱਲੋਂ ਜਾਰੀ ਸਕੂਲਾਂ ਦੀ ਸੂਚੀ ਹੇਠ ਲਿੰਕ 'ਚ ਦੇਖੋ :-
https://drive.google.com/open?id=1X8JLtOrpLqpRHlXEbdTd5zVB7Bfb5d1f