ਅੰਮ੍ਰਿਤਸਰ 12 ਜੁਲਾਈ 2019 (ਮਨਪ੍ਰੀਤ ਸਿੰਘ ਜੱਸੀ)-ਅਣ ਅਧਿਕਾਰਤ ਤਰੀਕਿਆਂ ਨਾਲ ਚੱਲਣ ਵਾਲੇ ਨਸ਼ਾ ਛਡਾਊਾ ਕੇਂਦਰਾਂ 'ਤੇ ਸ਼ਿਕੰਜਾ ਕੱਸਦਿਆਂ ਗੁਪਤ ਸੂਚਨਾ ਦੇ ਆਧਾਰ 'ਤੇ ਡਿਪਟੀ ਕਮਿਸ਼ਨਰ ਅੰਮ੍ਤਿਸਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ, ਅੰਮ੍ਰਿਤਸਰ ਡਾ: ਪ੍ਰਭਦੀਪ ਕੌਰ ਜੌਹਲ ਵਲੋਂ ਗਠਿਤ ਕੀਤੀ ਟੀਮ ਡਰੱਗ ਕਾੳੂਸਲਿੰਗ ਐਾਡ ਰੀਹੈਬਲੀਟੇਸ਼ਨ ਸੈਂਟਰ ਗੁਰਦੁਆਰਾ ਬੋਹੜੀ ਸਾਹਿਬ ਰੋਡ, ਨੇੜੇ ਰਾਧਾ ਸਵਾਮੀ ਸਤਿਸੰਗ ਭਵਨ, ਪ੍ਰੇਮ ਨਗਰ ਗੁਰੂ ਨਾਨਕਪੁਰਾ ਵਿਖੇ ਅਣ-ਅਧਿਕਾਰਤ ਨਸ਼ਾ ਛੁਡਾਊਾ ਕੇਂਦਰ ਦੀ ਜਾਂਚ ਕੀਤੀ। ਜਾਂਚ ਟੀਮ ਦੀ ਅਗਵਾਈ ਐਸ. ਡੀ. ਐਮ. ਸ਼ਿਵਰਾਜ ਬੱਲ ਤੇ ਸਿਹਤ ਵਿਭਾਗ ਦੇ ਡਾ: ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ, ਅਮਰਦੀਪ ਸਿੰਘ ਡਿਪਟੀ ਐਮ. ਈ. ਆਈ. ਓ. ਤੇ ਆਰੂਸ਼ ਭੱਲਾ ਆਦਿ ਟੀਮ 'ਚ ਸ਼ਾਮਿਲ ਸਨ। ਇਸ ਮੌਕੇ ਡਾ: ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਉਕਤ ਸੈਂਟਰ ਵਲੋਂ ਕੋਈ ਵੀ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਨਾ ਲੈਣ ਦੇ ਬਾਵਜੂਦ ਇਥੇ ਮਰੀਜ਼ਾਂ ਨੂੰ ਦਾਖਲ ਕਰ ਕੇ ਅਣ-ਅਧਿਕਾਰਤ ਤੌਰ 'ਤੇ ਕੈਦ ਕਰ ਮਰੀਜ਼ਾਂ ਨਾਲ ਮਾੜਾ ਵਿਵਹਾਰ ਤੇ ਮਾਰ ਕੁਟਾਈ ਵੀ ਕੀਤੀ ਜਾਂਦੀ ਸੀ। ਜਾਂਚ ਟੀਮ ਵਲੋਂ ਕਾਰਵਾਈ ਕਰਦਿਆਂ ਇਥੋਂ ਮਰੀਜ਼ ਨੂੰ ਛੁਡਾ ਕੇ ਸਵਾਮੀ ਵਿਵੇਕਾਨੰਦ ਰਿਹੈਬਲੀਟੇਸ਼ਨ ਸੈਂਟਰ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਤੇ ਸੈਂਟਰ ਨੂੰ ਸੀਲ ਕਰਦੇ ਹੋਏ, ਕਾਨੂੰਨੀ ਕਾਰਵਾਈ ਲਈ ਸਬੰਧਿਤ ਥਾਣਾ ਇੰਚਾਰਜ ਨੂੰ ਲਿਖ ਦਿੱਤਾ ਗਿਆ। ਸ੍ਰੀ ਸ਼ਿਵਰਾਜ ਬੱਲ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਤੇ ਡਾ: ਪ੍ਰਭਦੀਪ ਕੌਰ ਜੌਹਲ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਚਲਾਏ ਜਾ ਰਹੇ 10 ਓਟ ਸੈਂਟਰ ਤੇ 2 ਨਸ਼ਾ ਛੁਡਾਊਾ ਕੇਂਦਰਾਂ 'ਚ ਹੀ ਆਪਣਾ ਇਲਾਜ ਕਰਵਾਇਆ ਜਾਵੇ।