ਨਵਾਂ ਸ਼ਹਿਰ, 12 ਜੁਲਾਈ, 2019 : ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤੰਦਰੁਸਤ ਪੰਜਾਬ ਅਧੀਨ ਸਾਲ 2019-20 ਦੇ ਸੈਸ਼ਨ ਦੌਰਾਨ ਸਬ ਡਵੀਜ਼ਨ ਪੱਧਰ ਉੱਤੇ ਕਬੱਡੀ ( ਨੈਸ਼ਨਲ ਸਟਾਇਲ) ਅੰਡਰ-14 ( ਲੜਕੇ-ਲੜਕੀਆ), ਅੰਡਰ-18( ਲੜਕੇ-ਲੜਕੀਆ), ਅਤੇ 25 ਲੜਕੇ/ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਸਬ ਡਵੀਜ਼ਨ ਬਲਾਚੌਰ ਵਿਖੇ 16 ਤੋਂ 17 ਜੁਲਾਈ ਨੂੰ ਬੀ.ਏ.ਵੀ.ਡੀ.ਏ.ਵੀ.ਸੀ. ਸੈਕੰਡਰੀ ਸਕੂਲ ਵਿਖੇ, ਨਵਾਂ ਸ਼ਹਿਰ ਵਿਖੇ ਇਸੇ ਲੜੀ ਤਹਿਤ ਸਬ-ਡਵੀਜ਼ਨ ਨਵਾਂਸ਼ਹਿਰ ਵਿਖੇ 18 ਤੋਂ 19 ਜੁਲਾਈ ਨੂੰ ਆਈ.ਟੀ.ਆਈ.ਸਟੇਡੀਅਮ ਨਵਾਂਸ਼ਹਿਰ ਅਤੇ ਸਬ-ਡਵੀਜ਼ਨ ਬੰਗਾ ਵਿਖੇ 18 ਤੋਂ 19 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਵਿਖੇ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਸਬ-ਡਵੀਜ਼ਨ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਅੰਡਰ-14 ਲੜਕੇ-ਲੜਕੀਆ ਟੂਰਨਾਮੈਂਟ ਲਈ ਖਿਡਾਰੀ ਦੀ ਜਨਮ ਮਿਤੀ 01-01-2006 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਇਹ ਟੂਰਨਾਮੈਂਟ ਭਾਰ ਵਰਗ (48-50 ਕਿਲੋ) ਵਿਚ ਹੋਣਗੇ।
ਉਨ੍ਹਾਂ ਦੱਸਿਆ ਕਿ ਅੰਡਰ-18 ਲੜਕੇ/ਲੜਕੀਆ ਟੂਰਨਾਮੈਂਟ ਲਈ ਖਿਡਾਰੀ ਦੀ ਜਨਮ ਮਿਤੀ 01-01-2002 ਜਾਂ ਇਸ ਤੋੱ ਬਾਅਦ ਦੀ ਹੋਣੀ ਚਾਹੀਦੀ ਹੈ। ਇਹ ਟੂਰਨਾਮੈਂਟ ਭਾਰ ਵਰਗ (58-60 ਕਿਲੋ) ਵਿਚ ਹੋਣਗੇ।
ਇਸੇ ਤਰ੍ਹਾਂ ਅੰਡਰ-25 (ਲੜਕੇ/ਲੜਕੀਆਂ) ਟੂਰਨਾਮੈਂਟ ਲਈ ਖਿਡਾਰੀ ਦੀ ਜਨਮ ਮਿਤੀ 01-01-1995 ਜਾ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਇਹ ਟੂਰਨਾਮੈਂਟ ਭਾਰ ਵਰਗ (ਮੈਨ 85 ਅਤੇ ਵੂਮੈਨ 75 ਕਿਲੋ) ਵਿਚ ਹੋਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡ, ਸਕੂਲ, ਕਲੱਬ, ਯੂਥ ਕਲੱਬਾਂ ਅਤੇ ਅਕੈਡਮੀਆ ਦੀਆ ਟੀਮਾਂ ਇਸ ਟੂਰਨਾਮੈਟ ਵਿੱਚ ਭਾਗ ਲੈ ਸਕਦੀਆ ਹਨ। ਖਿਡਾਰੀ ਆਪਣਾ ਆਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ ਦਾ ਸਬੂਤ ਨਾਲ ਲੈ ਕੇ ਆਉਣਗੇ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99154-45432 `ਤੇ ਸੰਪਰਕ ਕੀਤਾ ਜਾ ਸਕਦਾ ਹੈ।