ਚੰਡੀਗੜ੍ਹ ,12 ਜੁਲਾਈ , 2019 :
ਲਾਸ ਐਂਜਲਸ (ਅਮਰੀਕਾ)ਵੱਸਦੇ ਮਿੱਤਰ ਪਿਆਰੇ ਸ: ਗੁਰਬਚਨ ਸਿੰਘ ਗਰੇਵਾਲ(ਗੈਰੀ ਗਰੇਵਾਲ) ਨੇ ਅੱਜ ਪੰਜਾਬ ਰਾਜ ਐੱਨ ਆਰ ਆਈ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਅਮਰੀਕਾ ਫੇਰੀ ਦੌਰਾਨ ਗੈਰੀ ਗਰੇਵਾਲ ਤੇ ਉਸ ਦੇ ਮਿੱਤਰ ਦਾਇਰੇ ਨੇ ਵੱਖ ਵੱਖ ਥਾਈਂ ਪੰਜਾਬੀਆਂ ਨਾਲ ਨੇੜਿਉਂ ਮਿਲਵਾਇਆ।
ਗੈਰੀ ਗਰੇਵਾਲ ਦੇ ਯਤਨਾਂ ਸਦਕਾ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਸ਼ਾਨ ਬੈਲ ਗੱਡੀਆਂ ਦੀ ਦੌੜ ਨੂੰ ਮੁੜ ਸੁਰਜੀਤ ਕੀਤਾ ਜਾ ਸਕਿਆ।
ਗੈਰੀ ਗਰੇਵਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਫੱਲੇਵਾਲ(ਨੇੜੇ ਗੁੱਜਰਵਾਲ) ਦਾ ਜੰਮਪਲ ਹੈ।
ਗੈਰੀ ਗਰੇਵਾਲ ਨੂੰ ਮਿਲੀ ਵੱਡੀ ਜ਼ੁੰਮੇਵਾਰੀ ਨਾਲ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਦੀਆਂ ਵਤਨੀ ਸਮੱਸਿਆਵਾਂ ਘਟਣ ਤਾਂ ਧੰਨਭਾਗ ਸਮਝਾਂਗੇ।
ਹਾਲ ਦੀ ਘੜੀ ਵੱਡੇ ਵੀਰ ਨੂੰ ਮੁਬਾਰਕਾਂ।
ਗੁਰਭਜਨ ਗਿੱਲ