← ਪਿਛੇ ਪਰਤੋ
ਹਿਮਾਚਲ ਪ੍ਰਦੇਸ਼, 14 ਜੁਲਾਈ 2019 - ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ-ਨਾਹਨ ਹਾਈਵੇਅ 'ਤੇ ਬਣੇ ਸੇਹਜ ਢਾਬੇ ਅਤੇ ਗੈਸਟ ਹਾਊਸ ਦੀ ਇਮਾਰਤ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਥੱਲੇ ਭਾਰਤੀ ਫੌਜ ਦੇ ਕਰੀਬ 30 ਤੋਂ 35 ਜਵਾਨਾਂ ਦੇ ਥੱਲੇ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਿਨਾਂ ਕਈ ਹੋਰ ਆਮ ਨਾਗਰਿਕ ਵੀ ਇਸ ਇਮਾਰਤ ਦੇ ਥੱਲੇ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦੇ ਜਵਾਨ ਬੱਸ ਰਾਹੀਂ ਕਿਤੇ ਜਾ ਰਹੇ ਸਨ ਅਤੇ ਉਹ ਰੋਟੀ ਖਾਣ ਲਈ ਇਸ ਢਾਬੇ 'ਤੇ ਰੁਕੇ ਸਨ। ਇਸ ਸਮੇਂ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਹੋਰ ਕਈ ਸੂਬਿਆਂ ਸਮੇਤ ਹਿਮਾਚਲ 'ਚ ਵੀ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਜ਼ਿਆਦਾ ਮੀਂਹ ਪੈਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਅਤੇ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ।
Total Responses : 189