← ਪਿਛੇ ਪਰਤੋ
ਲੁਧਿਆਣਾ, 14 ਜੁਲਾਈ 2019 (ਸੰਜੀਵ ਸੂਦ) - ਲੁਧਿਆਣਾ ਦੇ ਜਗਰਾਓਂ ਪੁਲ ਨੂੰ ਅੱਜ ਬੰਦ ਹੋਏ 3 ਸਾਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਪੁਲ ਦੀ ਖਸਤਾ ਹਾਲਤ ਦੇ ਕਾਰਨ ਇਸ ਨੂੰ ਦੁਬਾਰਾ ਬਣਾਇਆ ਜਾਣਾ ਸੀ। ਪਰ ਰੇਲਵੇ ਵਿਭਾਗ ਅਤੇ ਮੌਜੂਦਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਸ ਪੁਲ ਨੂੰ ਬਣਦਿਆਂ 3 ਸਾਲ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਵੀ ਇਸ ਪੁਲ ਦਾ ਕੰਮ ਪੂਰਾ ਨਹੀਂ ਹੋਇਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪੁਲ ਸ਼ਹਿਰ ਦੇ ਕਈ ਅਹਿਮ ਹਿੱਸਿਆਂ ਨੂੰ ਆਪਸ 'ਚ ਜੋੜਦਾ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ ਰੂਟ ਬਦਲ ਕੇ ਜਾਣਾ ਪੈਂਦਾ ਹੈ। 3 ਸਾਲਾਂ ਦੌਰਾਨ ਵੀ ਪੁਲ ਨਾ ਬਣਨ 'ਤੇ ਰੋਸ ਵਜੋਂ ਸ਼ਹਿਰ ਵਾਸੀਆਂ ਵੱਲੋਂ ਅੱਜ ਜਗਰਾਓਂ ਪੁਲ ਦੀ ਤੀਜੀ ਬਰਸੀ ਮਨਾਈ ਗਈ ਅਤੇ ਸੱਚਾ ਯਾਦਵ ਬਣ ਕੇ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਮੌਜੂਦਾ ਮੇਅਰ ਬਲਕਾਰ ਸਿੰਘ ਸੰਧੂ ਵੀ ਹਾਜਰ ਰਹੇ।
Total Responses : 863