← ਪਿਛੇ ਪਰਤੋ
ਵਰਲਡ ਕੱਪ ਦੇ ਫਾਇਨਲ ਮੈਚ 'ਚ ਨਿਊਜ਼ੀਲੈਂਡ ਨੇ ਬਣਾਈਆਂ 241 ਦੌੜਾਂ
ਵਰਲਡ ਕੱਪ 2019 ਦੇ ਫਾਇਨਲ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 242 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਵੱਲੋਂ ਹੈਨਰੀ ਨਿਕੋਲਸ ਨੇ 55 ਦੌੜਾਂ, ਟਾਮ ਲੈਥਮ ਨੇ 47 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਜਦੋਂ ਕਿ ਨਿਊਜ਼ੀਲੈਂਡ ਦਾ ਹੋਰ ਕੋਈ ਵੀ ਬੱਲੇਬਾਜ਼ ਕੁੱਝ ਖਾਸ ਨਹੀਂ ਕਰ ਸਕਿਆ ਅਤੇ ਥੋੜੇ-ਥੋੜੇ ਸਮੇਂ ਬਾਅਦ ਨਿਊਜ਼ੀਲੈਂਡ ਦੀ ਟੀਮ ਆਪਣੇ ਵਿਕਟ ਖੋ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਅਜੇ ਤੱਕ ਦੋਵਾਂ ਟੀਮਾਂ ਨੇ ਕਦੇ ਵੀ ਵਰਲਡ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ। ਸੋ ਇਸ ਵਾਰ ਦੋਵਾਂ ਟੀਮਾਂ 'ਚੋਂ ਚਾਹੇ ਕੋਈ ਵੀ ਟੀਮ ਮੈਚ ਜਿੱਤੇ ਪਰ ਵਿਸ਼ਵ ਕ੍ਰਿਕਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ।
Total Responses : 942