ਬਠਿੰਡਾ, 14 ਜੁਲਾਈ 2019 - ਬਠਿੰਡਾ ਦੇ ਕੱਚਾ ਬਸਤੀ ਦੇ ਗੁਰਦੁਆਰੇ ਵਿੱਚ ਔਰਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ 'ਤੇ ਚੱਕ ਕੇ ਕਾਫੀ ਹੰਗਾਮਾ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਜਿਸ ਔਰਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦੀ ਪਹਿਚਾਣ ਮਨਜੀਤ ਕੌਰ ਵਜੋਂ ਹੋਈ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਸ ਔਰਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲਤ ਤਰੀਕੇ ਨਾਲ ਚੁੱਕਿਆ ਹੋਇਆ ਹੈ ਅਤੇ ਬਾਅਦ ਵਿਚ ਆਪ ਹੀ ਗੁਰੂ ਸਾਹਿਬ ਨੂੰ ਪਾਲਕੀ 'ਤੇ ਸ਼ੁਸ਼ੋਭਿਤ ਕੀਤਾ। ਜਿਸ ਤੋਂ ਬਾਅਦ ਵੀਡੀਓ ਦਾ ਪਤਾ ਲੱਗਣ 'ਤੇ ਬਠਿੰਡਾ ਦੀ ਸਿਵਿਲ ਪਲਿਸ ਲਾਈਨ ਨੇ ਇਸ ਮਾਮਲੇ 'ਚ 2 ਔਰਤਾਂ 'ਤੇ 295 ਏ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਪਰ ਅਜੇ ਤੱਕ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਕਿ ਉਸ ਔਰਤ ਨੇ ਅਜਿਹਾ ਕਿਉਂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਾਰਾ ਮਾਮਲਾ ਕੀ ਸੀ।
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://www.youtube.com/watch?v=STq2ux86RQA