ਨਵੀਂ ਦਿੱਲੀ, 14 ਜੁਲਾਈ 2019 - ਪੂਰੀ ਦੁਨੀਆ 'ਚ ਆਪਣਾ ਲੋਹਾ ਮਨਵਾਉਣ ਅਤੇ ਅੰਤਰਿਕਸ਼ 'ਚ ਵੱਡੀ ਪੁਲਾਂਘ ਪੱਟਣ ਲਈ ਭਾਰਤ ਸੋਮਵਾਰ ਸਵੇਰੇ 2:51 ਵਜੇ ਦੂਜੇ ਚੰਦ ਮਿਸ਼ਨ 'ਚੰਦਰਯਾਨ-2' ਨੂੰ ਚੰਦਰਮਾ 'ਤੇ ਭੇਜਣ ਜਾ ਰਿਹਾ ਹੈ। ਜਿਸ ਨੂੰ ਬਾਹੂਬਲੀ ਨਾਂਅ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ GSLV-MK ਰਾਹੀਂ ਚੰਦਰਮਾ 'ਤੇ ਭੇਜਿਆ ਜਾਵੇਗਾ। ਇਸ ਨੂੰ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਚ ਉਤਾਰਿਆ ਜਾਵੇਗਾ, ਜਿੱਥੇ ਕੋਈ ਵੀ ਦੇਸ਼ ਅਜੇ ਤੱਕ ਨਹੀਂ ਪਹੁੰਚ ਸਕਿਆ। ਇਸ ਰਾਹੀਂ ਚੰਦਰਮਾ ਦੀ ਹੋਰ ਵਧੇਰੇ ਜਾਣਕਾਰੀ ਮਿਲੇਗੀ। ਤਿੰਨ ਪੜਾਵਾਂ ਦੇ 3,850 ਕਿਲੋਗ੍ਰਾਮ ਭਾਰ ਵਾਲਾ ਇਹ 'ਚੰਦਰਯਾਨ-2' ਸਤੀਸ਼ ਧਵਨ ਸਪੇਸ ਸੈਂਟਰ (ਐੱਸਡੀਐੱਸਸੀ) ਤੋਂ ਸਵੇਰੇ 2:30 ਵਜੇ ਓਰਬਿਟਰ, ਲੈਂਡਰ ਅਤੇ ਰੋਵਰ ਨਾਲ ਉਡਾਣ ਭਰੇਗਾ।