ਚੰਡੀਗੜ੍ਹ, 15 ਜੁਲਾਈ 2019 - ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਸੁਰਿੰਦਰ ਭਾਰਦਵਾਜ ਦੀ ਐਤਵਾਰ ਦੇਰ ਰਾਤ ਪੰਚਕੂਲਾ 'ਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਸੁਰਿੰਦਰ ਭਾਰਦਵਾਜ ਪੰਜਾਬ ਦੇ ਰਿਟਾਇਰਡ ਡੀਐਸਪੀ ਹੇਮਰਾਜ ਭਾਰਦਵਾਜ ਦੇ ਬੇਟੇ ਸਨ।
ਜਾਣਕਾਰੀ ਮੁਤਾਬਕ ਜ਼ੀਰਕਪੁਰ ਵਾਸੀ ਸੁਰਿੰਡਰ ਭਾਰਦਵਾਜ ਪੰਚਕੂਲਾ ਦੇ 5 ਸੈਕਟਰ 'ਚ ਸ਼ਾਲੀਮਾਰ ਪੈਲੇਸ 'ਚ ਕਿਸੇ ਸਮਾਗਮ 'ਚ ਸ਼ਿਰਕਤ ਕਰਨ ਗਏ ਸਨ ਜਿਥੇ ਉਨ੍ਹਾਂ ਦੀ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਸੁਰਿੰਦਰ ਭਾਰਦਵਾਜ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਦੋਸਤ ਮਿੱਤਰਾਂ ਵਿਚ ਸੋਗ ਦਾ ਮਾਹੌਲ ਹੈ।