ਚੰਡੀਗੜ੍ਹ, 15 ਜੁਲਾਈ 2019 - ਲੰਘੇ ਮਹੀਨੇ ਕੈਨੇਡਾ ਦੀ ਫੌਜ ਵੱਲੋਂ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਪਾਉਣ ਦਾ ਵੀਡੀੳ ਸਾਰੇ ਪਾਸੇ ਵਾਇਰਲ ਹੋ ਗਿਆ ਸੀ। ਇਸ ਵੀਡੀੳ ਨੂੰ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੇ ਸਰਾਹਿਆ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਕੀਤਾ। ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਕੈਨੇਡਾ ਫੌਜ ਦੇ ਜਵਾਨਾਂ ਨੂੰ ਭੰਗੜਾ ਪੁਆਇਆ। ਜਿਸ ਦੀ ਵੀਡੀਓ ਉਸ ਨੇ ਆਪਣੇ ਫੇਸਬੁੱਕ ਪੇਜ਼ ਤੇ ਯੂਟਿਊਬ ‘ਤੇ ਸ਼ੇਅਰ ਕੀਤੀ ਸੀ।
ਚੰਡੀਗੜ੍ਹ 'ਚ ਕੈਨੇਡਾ ਦੀ ਕਾਊਂਸਲ ਜਨਰਲ ਮੀਆ ਯੈੱਨ ਨੇ ਇਸ ਭੰਗੜੇ ਬਾਰੇ ਟਵੀਟ ਕਰਦਿਆਂ ਦੋ ਮੁਲਕਾਂ ਅਤੇ ਵੱਖ ਵੱਖ ਸੱਭਿਆਚਾਰਾਂ 'ਚ ਰੰਗੇ ਪੰਜਾਬੀ ਤੇ ਕੈਨੇਡੀਅਨ ਫੌਜ ਦੇ ਇਸ ਭੰਗੜੇ ਦੀ ਖੂਬ ਤਰੀਫ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦਾ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋਰੀਆ ਬੇਸ ‘ਤੇ ਫਿਲਮਾਇਆ ਗਿਆ ਹੈ।ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਮੀਆ ਯੈੱਨ ਦਾ ਟਵੀਟ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://twitter.com/MiaYenCanada/status/1149189761095147520
ਕੈਨੇਡੀਅਨ ਫੌਜ ਦੁਆਰਾ ਪਾਏ ਭੰਗੜੇ ਦੀ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=yBkv5MT8pFM&feature=youtu.be