ਸੋਲਨ, 15 ਜੁਲਾਈ 2019 - ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਡਗਸ਼ਈ ਵਿਖੇ ਕੱਲ੍ਹ ਮੀਂਹ ਦੌਰਾਨ ਇੱਕ ਹੋਟਲ ਦੀ ਇਮਾਰਤ ਢਹਿ ਢੇਰੀ ਹੋ ਗਈ ਸੀ। ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12 ਤੱਕ ਪੁੱਜ ਗਈ ਹੈ। ਜਿਸ 'ਚ 11 ਫੌਜੀ ਅਤੇ 1 ਔਰਤ ਸ਼ਾਮਲ ਹੈ।
ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਹੁਣ ਤੱਕ 17 ਫ਼ੌਜੀ ਜਵਾਨਾਂ ਤੇ 11 ਆਮ ਨਾਗਰਿਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।
ਇਸ ਹਾਦਸੇ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਹੈ ਕਿ ਪੰਚਕੂਲਾ ਤੋਂ ਐੱਨ. ਡੀ. ਆਰ. ਐੱਫ. ਦੀ ਟੀਮ ਸਮੇਤ ਡਾਕਟਰ ਵੀ ਹਾਦਸੇ ਵਾਲੇ ਸਥਾਨ ‘ਤੇ ਪਹੁੰਚ ਗਏ ਅਤੇ ਬਚਾਅ-ਰਾਹਤ ਕਾਰਜ ਹੁਣ ਤੱਕ ਜਾਰੀ ਹੈ। ਹਾਦਸੇ ਦੀ ਜਾਂਚ ਕੀਤੀ ਜਾਵੇਗੀ।