ਧੁੱਗਾ ਕਲਾਂ 15 ਜੁਲਾਈ 2019: 15 ਜੁਲਾਈ 2019 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਵਿਦਿਆਰਥੀਆਂ ਵਿਚ ਸਾਹਿਤਕ, ਵਿਗਿਆਨਿਕ ਅਤੇ ਹੋਰ ਪੜ੍ਹਾਈ ਨਾਲ ਸੰਬੰਧਿਤ ਰੁਚੀਆਂ ਪੈਦਾ ਕਰਨ ਹਿੱਤ ਪੁਸਤਕ ਮੇਲੇ ਦੇ ਆਯੋਜਨ ਕੀਤਾ ਗਿਆ । ਇਲ ਪੁਸਤਕ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਵੱਲੋਂ ਕੀਤਾ ਗਿਆ । ਇਸ ਮੇਲੇ ਵਿੱਚ ਸਕੋਲਾਸਟਿਕ ਪਬਲੀਸ਼ਰਜ਼ ਵੱਲੋਂ ਖੇਤੀ ਵਿਗਿਆਨ, ਮੌਲਿਕ ਵਿਗਿਆਨ, ਗ੍ਰਹਿ ਵਿਗਿਆਨ, ਫੂਡ ਸਾਇੰਸ ਐਾਡ ਟਕਨਾਲੋਜੀ, ਅੰਗਰੇਜੀ, ਸਾਇੰਸ ਅਤੇ ਇਨ੍ਹਾਂ ਪੁਸਤਕਾਂ ਤੋਂ ਇਲਾਵਾ ਕਲਾ, ਸੰਸਕ੍ਰਿਤੀ ਸਿਹਤ, ਜਨਰਲ ਨਾਲਜ਼ ਵਰਗੇ ਵਿਸ਼ਿਆਂ ਦੀਆਂ ਪੁਸਤਕਾਂ ਦੇ ਸਟਾਲ ਲਗਾਏ ਗਏ । ਇਸ ਮੇਲੇ ਵਿੱਚ ਵਿਦਿਆਰਥੀਆਂ ਅਤੇ ਸਟਾਫ ਵਿੱਚ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ । ਪ੍ਰਿੰਸੀਪਲ ਮੈਡਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪੁਸਤਕ ਮੇਲਾ ਅੱਜ 15 ਜੁਲਾਈ ਤੋਂ 16 ਅਤੇ 17 ਜੁਲਾਈ ਤੱਕ ਜਾਰੀ ਰਹੇਗਾ । ਵਿਦਿਆਰਥੀ ਅਤੇ ਸਟਾਫ ਇਸ ਦਾ ਭਰਪੂਰ ਲਾਭ ਲੈ ਸਕਦੇ ਹਨ । ਉਨ੍ਹਾਂ ਅਧਿਆਪਕਾਂ, ਵਿਦਆਰਥੀਆਂ, ਮਾਪਿਆ ਤੇ ਪੁਸਤਕ ਪ੍ਰੇਮੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੁਸਤਕ ਮੇਲੇ ਵਿੱਚ ਸਕੂਲਾਂ ਦੀਆਂ ਲਾਇਬ੍ਰੇਰੀਆਂ ਅਤੇ ਘਰ ਲਈ ਪੁਸਤਕਾਂ ਦੀ ਸਸਤੇ ਰੇਟ ਤੇ ਖ੍ਰੀਦ ਵੀ ਕਰ ਸਕਦੇ ਹਨ | ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ | ਜਿੱਥੇ ਮਨੁੱਖ ਦੇ ਵਿਹਲੇ ਸਮੇਂ ਦਾ ਸਦਉਪਯੋਗ ਕਰਕੇ ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉੱਥੇ ਜ਼ਿੰਦਗੀ ਦੇ ਹਰ ਮੋੜ 'ਤੇ ਮਨੁੱਖ ਦਾ ਮਾਰਗ ਦਰਸ਼ਨ ਕਰਦੀਆਂ ਹਨ |
ਇਸ ਮੋਕੇ ਇਸ ਮੋਕੇ ਗੁਰਚਰਨ ਸਿੰਘ, ਸੀਮਾ, ਰਾਜਵਿੰਦਰ ਕੋਰ ਥਿਆੜਾ, ਬਬੀਤਾ ਸੁਮਨ, ਮਨਪ੍ਰੀਤ ਕੋਰ, ਬਲਜੀਤ ਕੋਰ, ਹਰਪ੍ਰੀਤ ਕੋਰ, ਸ਼੍ਰੀ ਲਕਸ਼ਮੀ, ਰਾਜਵਿੰਦਰ ਕੋਰ ਸੰਧੂ, ਰਾਜਵਿੰਦਰ ਕੋਰ, ਮਨਦੀਪ ਕੋਰ, ਪਰਮਿੰਦਰ ਕੋਰ, ਸ਼ਵੈਤਾ ਸ਼ਰਮਾ, ਰੁਪਿੰਦਰ ਕੋਰ ਆਦਿ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।