ਨਵੀਂ ਦਿੱਲੀ, 15 ਜੁਲਾਈ 2019 - ਸੋਸ਼ਲ ਮੀਡੀਆ ਪਲੇਟਾਰਮ ਟਵਿੱਟਰ, ਜਿਸਨੂੰ ਪੂਰੀ ਦੁਨੀਆ 'ਚ ਯੂਸਰਜ਼ ਵੱਲੋਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੋੜਿਆ ਗਿਆ ਹੈ ਅੱਜ 13 ਸਾਲ ਦਾ ਹੋ ਗਿਆ ਹੈ। ਸਾਲ 2006 'ਚ ਟਵਿੱਟਰ ਅੱਜ ਦੇ ਦਿਨ ਲਾਂਚ ਕੀਤਾ ਗਿਆ ਸੀ।
ਟਵਿੱਟਰ ਦੇ ਕੋ-ਫਾਊਂਡਰ ਡੋਰਸੀ ਨੇ ਸ਼ੁਰੂਆਤ 'ਚ ਟਵਿੱਟਰ ਨੂੰ ਐਸਐਮਐਸ-ਅਧਾਰਿਤ ਇੰਟਰੈਕਟਿਵ ਪਲੇਟਫਾਰਮ ਵਜੋਂ ਸੋਚਿਆ ਸੀ। ਡੋਰਸੀ ਨੇ ਟਵਿੱਟਰ 'ਤੇ 21 ਮਾਰਚ, 2006 ਨੂੰ ਪਹਿਲਾ ਮੈਸੇਜ ਭੇਜਿਆ, ਜੋ ਸੀ, "ਜਸਟ ਸੈਟਿੰਗ ਅਪ ਮਾਈ ਟਵਿੱਟਰ" ਅਤੇ ਕੁਝ ਮਹੀਨਿਆਂ ਬਾਅਦ 15 ਜੁਲਾਈ ਨੂੰ ਟਵਿੱਟਰ ਆਖ਼ਰਕਾਰ ਲਾਂਚ ਹੋ ਗਿਆ ਸੀ।