ਬਠਿੰਡਾ , 16 ਜੁਲਾਈ 2019 - ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਬਠਿੰਡਾ 'ਚ ਇੱਕ ਗਊਸ਼ਾਲਾ ਦਾ ਲੈਂਟਰ ਡਿੱਗ ਗਿਆ ਜਿਸ ਨਾਲ ਸੈਂਕੜੇ ਗਾਵਾਂ ਦੇ ਏਸ ਲੈਂਟਰ ਹੇਠ ਦਬੇ ਹੋਣ ਦਾ ਖਦਸ਼ਾ ਹੈ।
ਜਾਣਕਾਰੀ ਮੁਤਾਬਕ ਗਊਸ਼ਾਲਾ ਭਗਤਾ ਭਾਈ ਦਾ ਲੈਂਟਰ ਡਿੱਗ ਜਾਣ ਕਾਰਨ ਸੈਂਕੜੇ ਗਊਆਂ ਥੱਲੇ ਆ ਗਈਆ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਸਥਾਨਕ ਲੋਕ ਜੇ.ਸੀ.ਬੀ ਮਸ਼ੀਨਾਂ ਆਦਿ ਨਾਲ ਗਊਸ਼ਾਲਾ ਪਹੁੰਚੇ ਹਨ ਤੇ ਜੰਗੀ ਪੱਧਰ 'ਤੇ ਗਾਵਾਂ ਨੂੰ ਬਚਾਉਣ ਦਾ ਕਾਰਜ ਜਾਰੀ ਹੈ। ਪ੍ਰਬੰਧਕਾਂ ਨੇ ਇਲਾਕੇ ਭਰ ਤੋਂ ਹੋਰ ਨੌਜਵਾਨਾਂ ਨੂੰ ਜਲਦੀ ਪਹੁੰਚਣ ਦੀ ਅਪੀਲ ਕੀਤੀ ਹੈ।
ਜਾਣਾਕਰੀ ਮੁਤਾਬਕ ਕਰੀਬ ਇੱਕ ਦਰਜਣ ਗਾਵਾਂ ਨੂੰ ਬਾਹਰ ਕੱਢ ਲਿਆ ਗਿਆ ਹੈ।