ਪ੍ਰਧਾਨ ਰਾਸ਼ਟਰੀ ਕਾਂਗਰਸ ਕਮੇਟੀ ਰਾਹੁਲ ਗਾਂਧੀ ਦੇ ਨਾਲ ਸੁਖਵੰਤ ਸਿੰਘ ਬਰਾੜ
ਜਗਦੀਸ਼ ਥਿੰਦ
ਫਾਜ਼ਿਲਕਾ / ਚੰਡੀਗੜ੍ਹ 16 ਜੁਲਾਈ ਨੌਜਵਾਨ ਪੰਜਾਬ ਸਰਕਾਰ ਵੱਲੋਂ ਨੌਜਵਾਨ ਕਾਂਗਰਸ ਆਗੂ ਸੁਖਵੰਤ ਸਿੰਘ ਬਰਾੜ ਨੂੰ ਚੇਅਰਮੈਨ ਹਾਊਸਫੈਡ ਪੰਜਾਬ ਦੇ ਅਹੁਦੇ ਤੇ ਨਿਯੁਕਤ ਕਰਨ ਦਾ ਚੁਫੇਰਿਓਂ ਸਵਾਗਤ ਹੋ ਰਿਹਾ ਹੈ ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪਿੰਡ ਖਿੱਪਾਂਵਾਲੀ ਵਿੱਚ ਲਗਾਏ ਗਏ ਪੌਦਿਆਂ ਮੌਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ੍ਰ. ਮਨਪ੍ਰੀਤ ਸਿੰਘ ਛੱਤਵਾਲ , ਵਿਧਾਇਕ ਬੱਲੂਆਣਾ ਨੱਥੂ ਰਾਮ , ਸੁਖਵੰਤ ਸਿੰਘ ਬਰਾੜ ਅਤੇ ਸਥਾਨਕ ਆਗੂ ।
ਤਸਵੀਰ : ਜਗਦੀਸ਼ ਥਿੰਦ
ਇਸ ਨਿਯੁਕਤੀ ਲਈ ਪ੍ਰਧਾਨ ਰਾਸ਼ਟਰੀ ਕਾਂਗਰਸ ਰਾਹੁਲ ਗਾਂਧੀ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਕੁਮਾਰ ਜਾਖੜ , ਸ੍ਰੀਮਤੀ ਆਸ਼ਾ ਕੁਮਾਰੀ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ੍ਰੀਮਤੀ ਮਨਾਕਸ਼ੀ ਨਟਰਾਜਨ ਨੈਸ਼ਨਲ ਚੇਅਰਪਰਸਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਅਤੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਵਿਧਾਇਕਾਂ , ਸਾਬਕਾ ਵਿਧਾਇਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ।
ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਜਾਖੜ ਦੇ ਨਾਲ ਸੁਖਵੰਤ ਸਿੰਘ ਬਰਾੜ ਦੀ ਯਾਦਗਾਰੀ ਤਸਵੀਰ ।
ਸੁਖਵੰਤ ਸਿੰਘ ਬਰਾੜ ਵੱਲੋਂ ਪ੍ਰਧਾਨ ਬਲਾਕ ਯੂਥ ਕਾਂਗਰਸ ਖੁਈਆਂ ਸਰਵਰ ਦੇ ਅਹੁਦੇ ਤੋਂ ਆਪਣੀ ਰਾਜਨੀਤਕ ਪਾਰੀ ਸ਼ੁਰੂ ਕੀਤੀ ਤਾਂ ਉਹ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ , ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ , ਐੱਲ ਆਰ ਓ , ਜ਼ੈੱਡ ਆਰ ਓ , ਵੱਖ - ਵੱਖ ਰਾਜਾਂ ਵਿੱਚ ਯੂਥ ਅਤੇ ਰਾਸ਼ਟਰੀ ਕਾਂਗਰਸ ਦੇ ਚੋਣ ਸਿਸਟਮ ਵਿੱਚ ਅਹਿਮ ਅਹੁਦਿਆਂ ਤੇ ਕੰਮ ਕੀਤਾ ।
ਦੇਸ਼ ਭਰ 'ਚੇ ਬਤੌਰ ਲੋਕ ਸਭਾ ਹਲਕਾ ਇੰਚਾਰਜ ਅਨੇਕਾਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਬੜੀ ਜ਼ਿੰਮੇਵਾਰੀ ਨਾਲ ਕੰਮ ਕੀਤਾ । ਦੇਸ਼ ਭਰ ਵਿੱਚ ਚਲਾਏ ਗਏ ਮਨਰੇਗਾ ਸਬੰਧੀ ਜਾਗਰੂਕਤਾ ਅਭਿਆਨ ਵਿੱਚ ਵੀ ਉਹ ਅਨੇਕਾਂ ਰਾਜਾਂ ਵਿੱਚ ਵਿਚਰਦੇ ਰਹੇ ।
ਇਸ ਨਿਯੁਕਤੀ ਉੱਪਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਆਗੂ ਸੰਦੀਪ ਜਾਖੜ , ਵਿਧਾਇਕ ਫਾਜ਼ਿਲਕਾ ਦਵਿੰਦਦ ਸਿੰਘ ਘੁਬਾਇਆ ,ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਰੰਜਮ ਕਾਮਰਾ ਅਤੇ ਹੋਰ ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ । ਇਸ ਮੌਕੇ ਸੁਖਵੰਤ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਦੀ ਰਾਸ਼ਟਰੀ , ਪੰਜਾਬ ਅਤੇ ਸਥਾਨਕ ਲੀਡਰਸ਼ਿਪ ਅਤੇ ਵਰਕਰਾਂ ਪ੍ਰਤੀ ਆਭਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਤਨਦੇਹੀ ਨਾਲ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਨਿਭਾਉਣਗੇ ।
ਇਸ ਨਿਯੁਕਤੀ ਦਾ ਸਵਾਗਤ ਕਰਨ ਵਾਲੇ ਆਗੂਆਂ ਵਿਚ ਰਿਤਿਸ਼ ਗਗਨੇਜਾ ਪ੍ਰਧਾਨ ਬਾਰ ਐਸੋਸੀਏਸ਼ਨ ਫਾਜ਼ਿਲਕਾ , ਪੱਪੂ ਕਾਲੜਾ , ਮਨਪ੍ਰੀਤ ਸਿੰਘ , , ਗਗਨਦੀਪ ਬੌਬੀ ਜਨਰਲ ਸਕੱਤਰ ਆਲ ਇੰਡਇੰ ਕਾਂਗਰਸ , ਜਗਦੀਪ ਸਿੰਘ ਸੰਧੂ ਰਾਜ ਕੋ ਕਨਵੀਨਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ , ਗੁਰਮੀਤ ਸਿੰਘ ਬਰਾੜ , ਪ੍ਰਿਤਪਾਲ ਸਿੰਘ ਸੰਧੂ ਜ਼ਨਰਲ ਸਕੱਤਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ , ਪੀ ਆਰ ਸਿੰਘ ,, ਪੱਪੂ ਕਾਲੜਾ , ਦੀਪਕ ਵੈਦ , ਜਸਪ੍ਰੀਤ ਜ਼ੋਨਲ ਕਨਵੀਨਰ , ਤੇਜਿੰਦਰ ਸਿੰਘ ਸੋਨੀ , ਹੈਪੀ ਸੰਧੂ , ਯੂਥ ਕਾਂਗਰਸ ਆਗੂ ਗੋਲਡੀ ਕੰਬੋਜ , ਰਾਜ ਬਖਸ਼ ਕੰਬੋਜ , ਵੱਲੋਂ ਸਮੂਹਿਕ ਤੌਰ ਤੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਹੈ । ਧਰਮ ਸਿੰਘ , ਬਲਵਿੰਦਰ ਸਿੰਘ , ਗੁਰਸਾਹਿਬ ਸਿੰਘ ਗਿੱਲ , ਨਛੱਤਰ ਸਿੰਘ ਬਰਾੜ , ਚਰਨਜੀਤ ਸਿੰਘ ਸੰਧੂ , ਗੁਰਵੰਤ ਸਿੰਘ ਗਿੱਲ , ਰਾਮ ਸਿੰਘ ਬਰਾੜ , ਗੁਰਚਰਦੀਪ ਸਿੰਘ , ਯੂਥ ਕਾਂਗਰਸ ਆਗੂ ਰੂਬੀ ਗਿੱਲ , ਬਲਕਾਰ ਸਿੰਘ ਭੁੱਲਰ , ਕਾਕਾ ਰਾਮ , ਖ਼ੁਸ਼ਹਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਬੰਸੀ ਸਾਮਾ , ਡਾਕਟਰ ਜਸਵੰਤ , ਰਾਜੂ ਨਾਰੰਗ , ਬਾਬੂ ਬਾਜਵਾ , ਦੀਪਕ ਗਗਨੇਜਾ , ਨਿਤੀਸ਼ ਸੱਚਦੇਵਾ , ਅਮਿੱਤ ਸਾਵਨ ਸੁੱਖਾ , ਗੋਗੀ ਹੇਅਰ , ਗਗਨ ਦੀਪ ਰੰਧਾਵਾ , ਰਾਜ ਸਿੰਘ ਮਾਨ ਸਰਪੰਚ , ਰਾਜਾ ਕੁੰਡਲ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਜਿੱਥੇ ਸੁਖਵੰਤ ਸਿੰਘ ਬਰਾੜ ਨੂੰ ਮੁਬਾਰਕਬਾਦ ਕੀਤੀ ਹੈ ਉਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ , ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ ।