ਮੁੰਬਈ, 16 ਜੁਲਾਈ 2019 - ਮੁੰਬਈ 'ਚ ਮੰਗਲਵਾਰ ਦੀ ਸਵੇਰ ਨੂੰ ਡੋਂਗਰੀ ਵਿਚ ਇਕ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਫਸਣ ਦੀ ਖ਼ਬਰ ਹੈ।
ਇਹ ਇਮਾਰਤ ਮੁੰਬਈ ਦੇ ਭੀੜ ਭੜੱਕੇ ਵਾਲੇ ਇਲਾਕੇ 'ਚ ਮੌਜੂਦ ਸੀ ਜਿਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਕਰੀਬ 100 ਸਾਲ ਪੁਰਾਣੀ ਹੈ। ਇੰਡੀਆ ਟੂਡੇ ਮੁਤਾਬਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ, ਇਹ ਇਮਾਰਤ ਢਹਿ ਢੇਰੀ ਕਿਵੇਂ ਅਤੇ ਕਿਉਂ ਕੀਤੀ ਗਈ ਇਸ ਦੀ ਜਾਂਚ ਕਰਵਾਈ ਜਾਵੇਗੀ।