ਖੰਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਤਾਬ ਭੇਂਟ ਕੀਤੀ
ਚੰਡੀਗੜ੍ਹ, 16 ਜੁਲਾਈ 2019 - ਸਾਬਕਾ ਰਾਜਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵੱਲੋਂ ਲਿਖੀਆਂ ਆਪਣੀਆਂ 2 ਕਿਤਾਬਾਂ ‘ਇਕ ਸੰਕਲਪ’ ਅਤੇ ‘ਸਮਾਜ ਚਿੰਤਨ’ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਂਟ ਕੀਤੀਆਂ। ਇਸ ਮੌਕੇ ਖੰਨਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਧਰਤੀ ’ਤੇ ਪਾਣੀ ਨੂੰ ਬਚਾਉਣ ਲਈ ਲਿਖੀ ਉਨ੍ਹਾਂ ਦੀ ਕਿਤਾਬ ‘ਇਕ ਸੰਕਲਪ’ ਨੂੰ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਧਰਤੀ ’ਤੇ ਪਾਣੀ ਨੂੰ ਬਚਾਉਣਾ ਅੱਜ ਇਕ ਗੰਭੀਰ ਚੁਣੌਤੀ ਬਣ ਗਿਆ ਹੈ, ਉੁੱਥੇ ਹੀ ਉਨ੍ਹਾਂ ਦੀ ਇਹ ਕਿਤਾਬ ਲੋਕਾਂ ਨੂੰ ਪਾਣੀ ਦੇ ਮਹੱਤਵ ਅਤੇ ਬਚਾਓ ਲਈ ਜਾਗਰੂਕ ਕਰੇਗੀ ਅਤੇ ਲੋਕ ਇਸ ਨਾਲ ਬਹੁਤ ਕੁੱਝ ਸਿੱਖਣਗੇ ਅਤੇ ਨਵੀਂ ਦਿਸ਼ਾ ਲੈਣਗੇ।