← ਪਿਛੇ ਪਰਤੋ
ਹਰਿਆਣਾ, 16 ਜੁਲਾਈ 2019 - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਨੂੰ ਦਿੱਲੀ ਹਾਈ ਕੋਰਟ ਨੇ ਪੈਰੋਲ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਹੁਣ ਓਮ ਪ੍ਰਕਾਸ਼ ਚੌਟਾਲਾ ਆਪਣੇ ਪੋਤੇ ਅਰਜੁਨ ਚੌਟਾਲਾ ਦੀ 18 ਜੁਲਾਈ ਨੂੰ ਹੋਣ ਜਾ ਰਹੀ ਮੰਗਣੀ 'ਚ ਸ਼ਾਮਿਲ ਹੋਣਗੇ। ਪਰ ਤੁਹਾਨੂੰ ਇਹ ਦੱਸ ਦੇਈਏ ਕਿ ਅਦਾਲਤ ਵੱਲੋਂ ਚੌਟਾਲਾ ਨੂੰ ਇੱਕ ਹਫਤੇ ਲਈ 50 ਹਜਾਰ ਦੇ ਮੁਚਕਲੇ 'ਤੇ ਪੈਰੋਲ ਦਿੱਤੀ ਗਈ ਹੈ। ਜਦੋਂ ਕਿ ਅਰਜ਼ੀ 'ਚ ਉਨ੍ਹਾਂ ਵੱਲੋਂ ਇੱਕ ਮਹੀਨੇ ਦੀ ਪੈਰੋਲ ਮੰਗੀ ਗਈ ਸੀ। ਇਸ ਤੋਂ ਬਿਨਾਂ ਸਿੱਖਿਆ ਭਰਤੀ ਘੋਟਾਲੇ 'ਚ ਸਜ਼ਾ ਕੱਟ ਰਹੇ ਚੌਟਾਲਾ ਨੂੰ ਇਸ ਸਾਲ ਮਈ 'ਚ ਵੀ 14 ਦਿਨਾਂ ਦੀ ਪੈਰੋਲ ਮਿਲੀ ਸੀ।
Total Responses : 188