ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ -17 ਜੁਲਾਈ 2019 - ਫਰੀਦਕੋਟ ਦੇ ਕਸਬਾ ਸਾਦਿਕ ਚ ਇਕ ਬਿਲਡਿੰਗ ਹੈ ਜਿਥੇ ਹਸਪਤਾਲ ਅਤੇ ਬਿਜਲੀ ਘਰ ਇਕੋ ਬਿਲਡਿੰਗ ਚ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ। ਮਰੀਜ ਗਲਤੀ ਨਾਲ ਬਿਜਲੀ ਘਰ ਚਲੇ ਜਾਂਦੇ ਹਨ ਅਤੇ ਬਿੱਲ ਭਰਨ ਵਾਲੇ ਲੋਕ ਹਸਪਤਾਲ ਚਲੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਹਸਪਤਾਲ ਨੂੰ ਨਵੀਂ ਬਿਲਡਿੰਗ ਮਿਲ ਗਈ ਹੈ ਪਰ ਗਰਭਵਤੀ ਔਰਤਾਂ ਲਈ ਅਤੇ ਬੱਚਿਆਂ ਲਈ ਸਬ ਸੈਂਟਰ ਉਹੀ ਬਿਲਡਿੰਗ ਵਿਚ ਹੈ ਜਿਥੇ ਨਾਲ ਬਿਜਲੀ ਘਰ ਵੀ ਹੈ। ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜ਼ਿਆਦਾ ਪੜੇ ਲਿੱਖੇ ਨਾਂ ਹੋਣ ਕਾਰਨ ਉਹ ਬਿਜਲੀ ਦਾ ਬਿਲ ਲੈਕੇ ਹਸਪਤਾਲ ਪਹੁੰਚ ਜਾਂਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਹਿਲਾਂ ਬਿਜਲੀ ਵਿਭਾਗ ਦੀ ਬਿਲਡਿੰਗ ਗਰਿੱਡ ਦੀ ਜਗ੍ਹਾ ਤੇ ਬਣੀ ਸੀ ਜਿਸਨੂੰ ਹਸਪਤਾਲ ਵਾਲੀ ਬਿਲਡਿੰਗ ਚ ਸ਼ਿਫਟ ਕਰ ਦਿੱਤਾ ਗਿਆ ਹੁਣ ਹਸਪਤਾਲ ਨਵਾਂ ਬਣਨ ਦੇ ਬਾਵਜੂਦ ਵੀ ਸਬ ਸੈਂਟਰ ਬਿਜਲੀ ਘਰ ਵਾਲੀ ਬਿਲਡਿੰਗ ਚ ਹੀ ਸਥਿਤ ਹੈ।
ਉਹਨਾਂ ਦੱਸਿਆ ਕਿ ਬਿਲਡਿੰਗ ਦੀ ਹਾਲਤ ਵੀ ਖਸਤਾ ਹੈ ਜਿਸ ਕਾਰਨ ਜਾਨੀ ਨੁਕਸਾਨ ਹੋਣ ਦਾ ਵੀ ਡਰ ਰਹਿੰਦਾ ਹੈ। ਉਹਨਾਂ ਦੱਸਿਆ ਕਿ ਬਾਰਿਸ਼ ਦੇ ਦਿਨਾਂ ਚ ਛਤ ਤੋਂ ਪਾਣੀ ਦੀਆਂ ਬੂੰਦਾਂ ਵੀ ਚੋਣ ਲਗ ਜਾਂਦੀਆਂ ਹਨ ਜਿਸਨਾਲ ਬਿਲਡਿੰਗ ਡਿਗਣ ਦਾ ਡਰ ਲਗਦਾ ਹੈ। ਹਸਪਤਾਲ ਦੀ ਨਵੀਂ ਬਿਲਡਿੰਗ ਬਣਨ ਦੇ ਬਾਵਜੂਦ ਸਬ ਸੈਂਟਰ ਵੀ ਹਸਪਤਾਲ ਤੋਂ ਦੂਰੀ ਤੇ ਸਥਿਤ ਹੈ ਜਿਸ ਕਾਰਨ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।