ਨਵਾਂ ਸ਼ਹਿਰ 17 ਜੁਲਾਈ 2019: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਤਹਿਤ ਅਰੰਭੀ ਗਈ ਸਿੱਖਿਆ ਸੁਧਾਰ ਮੁਹਿੰਮ ਨੂੰ ਜਮੀਨੀ ਪੱਧਰ ਤੇ ਅਮਲੀ ਜਾਮਾ ਪਹਨਾaਣ ਲਈ ਮਿਹਨਤੀ ਅਧਿਆਪਕਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਮੇਹਨਤੀ ਅਧਿਆਪਿਕਾਂ ਵੱਲੋਂ ਸਿੱਖਿਆ ਸੁਧਾਰ ਮੁਹਿੰੰਮ ਤਹਿਤ ਸਕੂਲਾਂ ਵਿੱਚ ਬੁਣਿਆਦੀ ਸੁਵਿਧਾਵਾਂ ਦੇ ਵਿਸਤਾਰ ਅਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਾ ਸਿਰਫ ਸਲਾਘਾ ਕੀਤੀ ਜਾਂ ਰਹੀ ਹੈ ਸਗੋ ਸਮੂਹ ਸਕੂਲ ਅਧਿਆਪਿਕਾਂ, ਪੰਚਾਇਤਾਂ, ਦਾਨੀ ਸੱਜਣਾ, ਸਵੈ ਸੇਵੀ ਸੰਸਥਾਵਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਇਸ ਤੋ ਪ੍ਰੇਰਨਾਂ ਲੈ ਕੇ ਸਾਂਜੇ ਤੌਰ ਤੇ ਯਤਨ ਆਰੰਭ ਕਰ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਵਿੱਚ ਤਬਦੀਲ ਕਰਨ ਲਈ ਅਲਖ ਜਗਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਯੋਜਨਾਂਬੰਦੀ ਕਰ ਕੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।
ਇਸ ਲੜੀ ਤਹਿਤ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿੰਘ ਵੱਲੋਂ ਬਲਾਕ ਔੜ ਦੇ ਮਿਡਲ ਅਤੇ ਹਾਈ ਸਕੂਲਾਂ ਦੇ ਮੁਖੀਆਂ, ਪਿੰਡਾ ਦੇ ਸਰਪੰਚਾਂ, ਐਸ.ਐਮ.ਸੀ. ਮੈਂਬਰਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਂਇੰਦਆਂ ਨਾਲ ਡਾ: ਹਰਚਰਨ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸੈਲਫ ਮੇਡ ਸਮਾਰਟ ਸਕੂਲ ਉੜਾਪੜ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਡਿਸਟਿਕ ਸਮਾਰਟ ਸਕੂਲ ਮੈਂਟਰ ਪ੍ਰਿੰਸੀਪਲ ਰਜਨੀਸ਼ ਕੁਮਾਰ ਨੇ ਕੰਪਿਊਟਰ ਫੈਕਲਟੀ ਸਚਿਨ ਸ਼ਰਮਾ ਦੀ ਸਹਾਇਤਾ ਨਾਲ ਪ੍ਰੋਜੈਕਟਰ ਰਾਹੀਂ ਸੈਲਫ ਮੇਡ ਸਮਾਰਟ ਸਕੂਲ ਯੋਜਨਾ ਦੇ ਵੱਖ-ਵੱਖ ਪਹਿਲੂਆਂ ਤੋਂ ਸਕੂਲ ਮੁਖਿਆਂ ਅਤੇ ਪਤਵੰਤੇ ਸੱਜਣਾ ਨੂੰ ਜਾਣੂ ਕਰਵਾਇਆ ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰੀਕ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਛੋਟੂ ਰਾਮ,ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਪਰਮੋਦ ਭਾਰਤੀ,ਡਿਸਟ੍ਰਿਕਟ ਮੈਂਟਰ(ਸਾਇੰਸ ਅਤੇ ਹਿੰਦੀ) ਹਰੀ ਕ੍ਰਿਸ਼ਨ ਸੈਲਫ ਮੇਡ ਸਮਾਰਟ ਸਕੂਲ ਪ੍ਰੋਜੇਕਟ ਦੇ ਮੋਟੀਵੇਟਰ-ਪਰਵਿੰਦਰ ਸਿੰਘ(ਸਟੇਟ ਅਵਾਰਡੀ), ਪ੍ਰਿੰਸੀਪਲ ਸ.ਸ.ਸ.ਸ. ਉੜਾਪੜ ਪਰਮਜੀਤ ਕੌਰ, ਮੁਖ ਅਧਿਆਪ ਸ.ਹ.ਸ ਗੜ੍ਹ ਪਧਾਣਾ ਕਸ਼ਮੀਰ ਸਿੰਘ,ਮੁੱਕ ਅਧਿਆਪਕ ਸ.ਹ.ਸ. ਕੋਟ ਰਾਂਝਾ ਲਖਵੀਰ ਸਿੰਘ, ਮੱਖਣ ਬਖਲੌਰ, ਸਾਬਕਾ ਪ੍ਰਿੰਸੀਪਲ ਗੁਰਦੀਪ ਸਿੰਘ, ਸਕੂਲ ਭਲਾਈ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਧਾਵਾ ਅਤੇ ਲਖਵੀਰ ਸਿੰਘ ਖੁਰਦ, ਐਸ.ਐਮ.ਸੀ ਚੇਅਰ ਪਰਸਨ ਪਰਮਿੰਦਰ ਕੌਰ, ਪਿੰਡ ਜੁਲਾਹ ਮਾਜ਼ਰਾ ਦੇ ਸਰਪੰਚ ਜਗਜੀਤ ਸਿੰਘ ਨੇ ਸਮਾਰਟ ਸਕੂਲ ਪ੍ਰੋਜੈਕਟ ਯੋਜਨਾ ਨੂੰ ਜਮੀਨੀ ਪੱਧਰ ਤੇ ਅਮਲੀ ਜਾਮਾ ਪਹਿਣਾਉਣ ਸਬੰਧੀ ਆਪਣੇ ਤਜਰਬੇ ਅਤੇ ਜਰੂਰੀ ਨੁਕਤੇ ਸਾਂਝੇ ਕੀਤੇ।ਉਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸਮੂਹ ਸਕੂਲ ਮੁਖੀਆਂ ਅਤੇ ਪਬਲਿਕ ਨੁਮਾਂਇਦਿਆਂ ਨੂੰ ਆਪਸੀ ਸਹਿਯੋਗ ਨਾਲ ਸਿੱਖਿਆ ਸੁਧਾਰ ਮੁਹਿੰਮ ਨੂੰ ਸਫਲ ਬਣਾaਣ ਲਈ ਪ੍ਰੇਰਿਤ ਕੀਤਾ।ਬੈਠਕ ਉਪਰੰਤ ਉਪ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸੈਲਫ ਮੇਡ ਸਮਾਰਟ ਸਕੂਲ ਮੋਟੀਵੇਟਰਜ਼ ਨਾਲ ਇਕ ਵਿਸ਼ੇਸ਼ ਬੈਠਕ ਕਰ ਕੇ ਬਲਾਕ ਔੜ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਮਾਈਕਰੋ ਪਲੈਨਿੰਗ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਇਸ ਮੋਟੀਵੇਸ਼ਨਲ ਮੀਟਿੰਗ ਦੇ ਸਾਰਥਕ ਨਤੀਜਿਆ ਨੂੰ ਪਿੰਡ ਪੱਧਰ ਤੇ ਜਲਦ ਤੋਂ ਜਲਦ ਅਮਲੀ ਜਾਮਾਂ ਪਹਨਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੇ।