ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਛੇ ਵਿਿਦਆਰਥੀਆਂ ਨੇ ਹਾਲ ਹੀ ਵਿੱਚ ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰ ਕੇ ਅਦਾਰੇ ਦਾ ਨਾਮ ਮਾਣ ਨਾਲ ਉਚਾ ਕੀਤਾ ਹੈ। ਇਨ੍ਹਾਂ ਵਿਿਦਆਰਥੀਆਂ ਦੀ ਟੀਮ ਮੈਕਵੇਦਾ ਨੇ ਸਮਾਰਟ ਇੰਡੀਆ ਹੈਕੇਥਾਨ 2019 ਦੀ ਹਾਰਡਵੇਅਰ ਐਡੀਸ਼ਨ ਤੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ।ਜ਼ਿਕਰਯੋਗ ਹੈ ਕਿ ਦੁਨੀਆ ਦੇੇ ਸਭ ਤੋਂ ਵੱਡੇ ਓਪਨ ਨਵੀਨਤਾਕਾਰੀ ਮਾਡਲ ਦੇ ਨਤੀਜਾਕੁੰਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੌਰਾਨ ਪੂਰੇ ਭਾਰਤ ਵਿੱਚ 18 ਦੇ ਕਰੀਬ ਨੋਡਲ ਕੇਂਦਰਾਂ ਨੂੰ ਸਥਾਪਤ ਕੀਤਾ ਗਿਆ। ਪੰਜ ਦਿਨਾਂ ਤੱਕ ਚੱਲੇ ਇਸ ਲੰਬੇ ਹੈਕਾਥਾਨ ਮੁਕਾਬਲੇ ਵਿੱਚ 250 ਦੇ ਕਰੀਬ ਟੀਮਾਂ ਵਿੱਚੋਂ ਸੀਜੀਸੀ ਲਾਂਡਰਾ ਦੀ ਟੀਮ ਦੀ ਚੋਣ ਵੀ ਕੀਤੀ ਗਈ। ਇਸ ਟੀਮ ਨੇ ਮਲਟੀਨੈਸ਼ਨਲ ਕਾਰ ਨਿਰਮਾਣ ਨਿਗਮ, ਮਹਿੰਦਰਾ ਐਂਡ ਮਹਿੰਦਰਾ ਵਲੋਂ ਦਿੱਤੀ ਗਈ ਸਮੱਸਿਆ ਨੂੰ ਹੱਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ। 12 ਟੀਮਾਂ ਨੇ ਇਸ ਖਾਸ ਚੁਣੌਤੀ ‘ਆਟੋ ਮੋਬਾਇਲ ਵਿੱਚ ਪੈਦਲ ਯਾਤਰੀਆਂ ਲਈ ਸੁਰੱਖਿਆ ਯੰਤਰ ਦਾ ਨਿਰਮਾਣ’ ਲਈ ਨੋਡਲ ਕੇਂਦਰ ਵਜੋਂ ਚੁਣਿਆ ਇਨਕਿਊਬੇਸ਼ਨ ਕੇਂਦਰ, ਫੋਰਜ ਐਕਸੀਲੇਟਰ, ਕੋਇੰਬਟੁਰ ਵਿਖੇ ਪੂਰਜ਼ੋਰ ਲਗਨ ਨਾਲ ਕੰਮ ਕੀਤਾ। ਇਸ ਸਫਲਤਾ ਲਈ ਟੀਮ ਦੇ ਆਗੂ ਅਪੂਰਵਾ ਨੇਗੀ ਸਣੇ ਹੋਰ ਟੀਮ ਮੈਂਬਰ ਆਸ਼ਤਾ ਅਗਰਵਾਲ, ਅਪੂਰਵ ਦੁਬੇ, ਸੰਜੀਤ ਚੌਧਰੀ, ਦਿਵਯਮ ਗੋਗੀਆ ਅਤੇ ਰੋਹਿਤ ਜਾਡੋਨ ਨੂੰ ਇੱਕ ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਟੀਮ ਆਗੂ ਅਪੂਰਵਾ ਨੇਗੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ਪ੍ਰਾਜੈਕਟ ਬਾਰੇ ਵਿਸਥਾਰਪੂਰਵਕ ਦਸਦਿਆਂ ਕਿਹਾ ਕਿ ਅਸੀਂ ਪੈਦਲ ਚੱਲਣ ਵਾਲੇ ਯਾਤਰੀਆਂ ਦੀ ਹਲਚਲ ਦਾ ਪਤਾ ਲਗਾਉਣ ਲਈ ਮਸ਼ੀਨ ਸਿਖਲਾਈ ਤੇ ਆਧਾਰਿਤ ਐਲਗੋਰਿਧਮ ਦੀ ਵਰਤੋਂ ਕੀਤੀ ਜਿਸ ਨੂੰ ਬਰੇਕ ਪੈਡਲ ਨਾਲ ਤਾਲਮੇਲ ਕਾਇਮ ਕਰਨ ਲਈ ਮਕੈਨੀਕਲ ਐਕਟੁਏਟਰ ਦੁਆਰਾ ਅੱਗੇ ਉਪਯੋਗ ਵਿੱਚ ਲਿਆਂਦਾ ਗਿਆ।ਇਸ ਯੰਤਰ ਦੀ ਬ੍ਰੇਕਿੰਗ ਲਈ ਲੋੜੀਂਦਾ ਵਾਸਤਵਿਕ ਸਮਾਂ ਡਾਟਾ ਜਿਵੇਂ ਕਿ ਕਾਰ ਦੀ ਵਰਤਮਾਨ ਗਤੀ, ਇੰਜਣ ਬਾਰੇ ਪੂਰੀ ਜਾਣਕਾਰੀ ਆਦਿ ਲਈ ਅਸੀਂ ਕੈਨ ਨੈਟਵਰਕ ਪ੍ਰੋਟੋਕੋਲ ਦੀ ਵਰਤੋਂ ਕੀਤੀ ਤਾਂ ਜੋ ਕਾਰ ਵਿੱਚ ਮੌਜੂਦ ਸਾਰੇ ਇਲੈਕਟ੍ਰੋਨਿਕ ਅਤੇ ਸੈਂਸਰਾਂ ਦੇ ਡਾਟਾ ਨੂੰ ਹਾਸਲ ਕੀਤਾ ਜਾ ਸਕੇ ਅਤੇ ਉਨ੍ਹਾਂ ਤੱਥਾਂ ਨੂੰ ਅਗਲੀ ਪ੍ਰਕਿਿਰਆ ਲਈ ਵਰਤਿਆ ਜਾ ਸਕੇ।ਉਸ ਨੇ ਦੱਸਿਆ ਕਿ ਅਸੀਂ ਹਾਲ ਵੀ ਵਿੱਚ ਸ਼ੁਰੂ ਹੋਏ ਬੋਰਡ ਨਵਿਿਦਆ ਜੈਟਸਨ ਨੈਨੋ ਤੇ ਵੀ ਕੰਮ ਕੀਤਾ ਹੈ ਅਤੇ ਸਾਡੇ ਵੱਲੋਂ ਤਿਆਰ ਕੀਤਾ ਗਿਆ ਡਿਜ਼ਾਇਨ ਡੀਜ਼ਲ, ਪੈਟਰੋਲ ਜਾਂ ਇਲੈਕਟ੍ਰ੍ਰੋਨਿਕ ਕਿਸੇ ਵੀ ਕਿਸਮ ਦੀ ਕਾਰ ਲਈ ਉਪਯੋਗ ਵਿੱਚ ਲਿਆਂਦਾ ਜਾ ਸਕਦਾ ਹੈ।