ਲੁਧਿਆਣਾ,17 ਜੁਲਾਈ 2019 - ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਅੱਜ ਹਲਕਾ ਪੂਰਬੀ ਵਿੱਚ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਦੇ ਮਕਸਦ ਨਾਲ ਪੁਲਿਸ ਅਧਿਕਾਰੀਆ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹਲਕੇ ਵਿੱਚ ਚੱਲ ਰਹੀ ਨਜ਼ਾਇਜ ਲਾਟਰੀ ਚਲਾਉਣ ਵਾਲੇ, ਨਜ਼ਾਇਜ ਸ਼ਰਾਬ ਵੇਚਣ ਵਾਲੇ, ਨਸ਼ਾ ਵੇਚਣ ਵਾਲੇ ਤਸਕਰਾਂ, ਲੂਟ-ਖੋਹ ਕਰਨ ਵਾਲੇ ਅਤੇ ਵਪਾਰਿਆ ਨੂੰ ਬਲੈਕਮੇਲ ਕਰਨ ਵਾਲੇ ਅਨਸਰਾ ਖਿਲਾਫ ਤੁਰੰਤ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਪੁਲਿਸ ਅਧਿਕਾਰੀਆ ਨੂੰ ਦਿੱਤੇ।
ਵਿਧਾਇਕ ਨੇ ਪੁਲਿਸ ਅਧਿਕਾਰੀਆ ਨੂੰ ਥਾਣਿਆ ਵਿੱਚ ਆਉਣ ਵਾਲੀ ਜਨਤਾਂ ਦੀ ਸੁਣਵਾਈ ਨਰਮਤਾ ਅਤੇ ਪਹਿਲ ਦੇ ਅਧਾਰ ਤੇ ਕਰਨ ਲਈ ਕਿਹਾ ਅਤੇ ਥਾਣਿਆ ਵਿੱਚ ਘੁੰਮਦੇ ਦਲਾਲਾ ਦੀ ਐਟਰੀ ਥਾਣਿਆ ਵਿੱਚ ਬੰਦ ਕਰਨ ਲਈ ਕਿਹਾ।
ਇਸ ਮੀਟਿੰਗ ਵਿੱਚ ਏ.ਡੀ.ਸੀ.ਪੀ. ਅਜਿੰਦਰ ਸਿੰਘ, ਏ.ਸੀ.ਪੀ. ਦਵਿੰਦਰ ਚੌਧਰੀ, ਏ.ਸੀ.ਪੀ. ਹਰਜਿੰਦਰ ਸਿੰਘ ਗਿੱਲ, ਐਸ.ਐਚ.ਓ. ਹਰਿੰਦਰ ਸਿੰਘ ਭੱਟੀ, ਐਸ.ਐਚ.ਓ. ਸਤਪਾਲ ਸਿੰਘ, ਏ.ਐਸ.ਆਈ. ਹਰਪ੍ਰੀਤ ਸਿੰਘ, ਏ.ਐਸ.ਆਈ. ਪਵਨ ਸਿੰਘ, ਕੌਂਸਲਰ ਪੱਲਵੀ ਵਿਨਾਇਕ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਕੁਮਾਰ ਉੱਪਲ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਵਨੀਤ ਭਾਟੀਆ, ਕੌਂਸਲਰ ਰਾਜੂ ਅਰੋੜਾ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਕੌਂਸਲਰ ਪਤੀ ਮੋਨੂੰ ਖਿੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ, ਕੌਂਸਲਰ ਪਤੀ ਸਤੀਸ਼ ਮਲਹੋਤਰਾਂ, ਕੌਂਸਲਰ ਪਤੀ ਅਸ਼ੀਸ਼ ਟਪਾਰਿਆ, ਕੌਂਸਲਰ ਪਤੀ ਦੀਪਕ ਉੱਪਲ, ਵਾਰਡ ਇੰਚਾਰਜ ਵਿਜੇ ਕਲਸੀ, ਵਾਰਡ ਇੰਚਾਰਜ ਜਗਦੀਸ਼ ਲਾਲ, ਵਾਰਡ ਇੰਚਾਰਜ ਸੰਜੀਵਨ ਸਰਮਾਂ, ਬਲਵਿੰਦਰ ਸਿੰਘ, ਇੰਦਰਪ੍ਰੀਤ ਸਿੰਘ ਰੂਬਲ, ਰਾਜਨ ਟੰਡਨ ਧੰਨੀ ਕੋਮਲ ਖੰਨਾ, ਦਿਵੇਸ਼ ਮੱਕੜ, ਕੰਵਲਜੀਤ ਸਿੰਘ ਬੋਬੀ ਕਪਿਲ ਮਹਿਤਾ, ਸੰਨੀ ਪਹੁਜਾ, ਸਤਨਾਮ ਸਿੰਘ ਸੱਤਾ, ਮੋਨੂੰ ਸਬਰਵਾਲ, ਅੰਕਿਤ ਮਲਹੋਤਰਾਂ, ਸਾਗਰ ਉੱਪਲ ਆਦਿ ਸ਼ਾਮਲ ਸਨ।