ਲੁਧਿਆਣਾ, 17 ਜੁਲਾਈ 2019 - ਤਾਜਪੁਰ ਰੋਡ ਤੇ ਲੱਗੀਆ ਡਾਇੰਗਾਂ ਦੀ ਯੂਨੀਅਨ ਵੱਲੋਂ ਅੱਜ ਐਮ.ਐਲ.ਏ. ਸੰਜੇ ਤਲਵਾੜ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਾਇੰਗ ਯੂਨੀਅਨ ਦੇ ਮੈਂਬਰਾਂ ਵੱਲੋਂ ਵਿਧਾਇਕ ਸੰਜੇ ਤਲਵਾੜ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ 42 ਵੱਖ-ਵੱਖ ਯੂਨਿਟਾ ਨੂੰ ਪੰਜਾਬ ਪ੍ਰਦੂਸ਼ਨ ਬੋਰਡ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਜਿਸ ਵਿੱਚ ਡਾਇੰਗਾਂ ਵਿੱਚੋ ਨਿਕਲ ਰਹੇ ਪਾਣੀ ਨੂੰ ਬੁੱਢੇ ਦਰਿਆ ਵਿੱਚ ਸੁਟਣ ਤੋਂ ਰੋਕਣ ਲਈ ਕਿਹਾ ਗਿਆ ਹੈ।
ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਪੈਂਦੇ ਕਈ ਵਾਰਡਾਂ ਦੀ ਜਨਤਾ ਪਹਿਲਾਂ ਹੀ ਡਾਇੰਗਾ ਵਿੱਚੋ ਛੱਡੇ ਜਾਦੇ ਪਾਣੀ ਕਰਕੇ ਸੀਵਰੇਜ ਜਾਂਮ ਦੀ ਸੱਮਸਿਆ ਦਾ ਸਾਮਣਾ ਕਰ ਰਹੀ ਹੈ।ਜੇਕਰ ਡਾਇੰਗਾਂ ਵੱਲੋਂ ਬੁੱਢੇ ਦਰਿਆ ਵਿੱਚ ਛੱਡੇ ਜਾਦੇ ਪਾਣੀ ਨੂੰ ਬੁੱਢੇ ਦਰਿਆ ਵਿੱਚ ਸੁੱਟਣ ਤੋਂ ਰੋਕਿਆ ਜਾਦਾ ਹੈ ਤਾਂ ਸੀਵਰੇਜ ਜਾਂਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਵਾਰਡਾਂ ਵਿੱਚ ਸਥਿਤੀ ਹੋਰ ਖਰਾਬ ਹੋ ਜਾਏਗੀ। ਜਿਸ ਦਾ ਨੁਕਸਾਨ ਇਨ੍ਹਾਂ ਵਾਰਡਾਂ ਵਿੱਚ ਰਹਿ ਰਹੀ ਜਨਤਾਂ ਨੂੰ ਭੁਗਤਣਾ ਪਏਗਾ।
ਵਿਧਾਇਕ ਨੇ ਕਿਹਾ ਕਿ ਉਹ ਛੇਤੀ ਹੀ ਨਗਰ ਨਿਗਮ ਅਤੇ ਪ੍ਰਦੂਸ਼ਨ ਬੋਰਡ ਦੇ ਅਧਿਕਾਰੀਆ ਨਾਲ ਮੀਟਿੰਗ ਕਰਕੇ ਡਾਇੰਗ ਯੂਨੀਅਨ ਨੂੰ ਆ ਰਹੀ ਪਰੇਸ਼ਾਨੀ ਅਤੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਜਾਂਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਜਨਤਾਂ ਨੂੰ ਉਨ੍ਹਾਂ ਦੀਆ ਸੱਮਸਿਆਵਾ ਦਾ ਹੱਲ ਲੱਭਣ ਲਈ 1-2 ਦਿਨਾਂ ਵਿੱਚ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਇਹੋ ਜਿਹੇ ਉੱਪਰਾਲੇ ਕਰਨ ਤੇ ਵਿਚਾਰ ਕੀਤਾ ਜਾਵੇਗਾ ਜਿਸ ਉੱਪਰਾਲੀਆ ਨਾਲ ਡਾਇੰਗ ਯੂਨਿਟਾ ਦਾ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਵੱਖ-ਵੱਖ ਵਾਰਡਾਂ ਦੀ ਜਨਤਾਂ ਨੂੰ ਪੇਸ਼ ਆ ਰਹੀ ਸੀਵਰੇਜ ਜਾਂਮ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇ। ਇਸ ਮੀਟਿੰਗ ਵਿੱਚ ਅਸ਼ੋਕ ਮੱਕੜ, ਬੋਬੀ ਜਿੰਦਲ, ਅਸ਼ਵਨੀ ਪਾਸੀ, ਰਕੇਸ਼ ਮਲਹੋਤਰਾਂ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਵਨੀਤ ਭਾਟੀਆ, ਕੌਂਸਲਰ ਪਤੀ ਸਤੀਸ਼ ਮਲਹੋਤਰਾਂ, ਕੌਂਸਲਰ ਪਤੀ ਸਰਬਜੀਤ ਸਿੰਘ, ਇੰਦਰਪ੍ਰੀਤ ਸਿੰਘ ਰੂਬਲ, ਰਾਜਨ ਟੰਡਨ ਧੰਨੀ ਕੋਮਲ ਖੰਨਾ, ਦਿਵੇਸ਼ ਮੱਕੜ, ਕੰਵਲਜੀਤ ਸਿੰਘ ਬੋਬੀ ਕਪਿਲ ਮਹਿਤਾ, ਅੰਕਿਤ ਮਲਹੋਤਰਾਂ, ਸਾਗਰ ਉੱਪਲ ਆਦਿ ਸ਼ਾਮਲ ਸਨ।