ਚੰਡੀਗੜ੍ਹ, 18 ਜੁਲਾਈ 2019 - ਕੈਨੇਡਾ ਦੇ ਸੀਨੀਅਰ ਜਰਨਲਿਸਟ ਕੰਵਲਜੀਤ ਕੰਵਲ ਦੇ ਮਾਤਾ ਸਵ. ਪ੍ਰੀਤਮ ਕੌਰ ਜੀ ਤੇ ਪਿਤਾ ਸਵ. ਇਕਬਾਲ ਸਿੰਘ ਦੀ ਬਰਸੀ 21 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ।
ਉਨ੍ਹਾਂ ਦੀ ਯਾਦ 'ਚ ਐਤਵਾਰ ਨੂੰ ਸਵੇਰੇ 10.30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ, ਉਪਰੰਤ ਅਰਦਾਸ ਦਾ ਸਮਾਂ ਦੁਪਹਿਰ 1 ਵਜੇ ਗੁਰਦੁਆਰਾ ਮੱਲ੍ਹੀਆਣਾ ਸਾਹਿਬ, ਮੁਹੱਲਾ ਮੱਲ੍ਹੀਆਣਾ, ਨੇੜੇ ਸਰਾਂ ਰੋਡ, ਜੰਡਿਆਲਾ ਗੁਰੂ ਹੋਣਗੇ। ਪਰਿਵਾਰ ਵੱਲੋਂ ਸਾਰੇ ਦੋਸਤਾਂ ਮਿੱਤਰਾਂ ਸਾਕ ਸਬੰਧੀਆਂ ਨੂੰ ਹਾਜ਼ਰੀ ਲਵਾਉਣ ਦੀ ਬੇਨਤੀ ਕੀਤੀ ਗਈ ਹੈ।